Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aapan. 1. ਆਪਣਾ, ਆਪਣੇ। 2. ਆਪ। 3. ਆਪੇ, ਆਪਣੇ ਆਪ। 4. ਆਪਹੀ। 5. ਆਪਣੇ ਆਪ ਨੂੰ। 1. own, thine, your, thy. 2. himself, thyself. 3. automatically, by itself. 4. of his own accord, willingly. 5. thine ownself. ਉਦਾਹਰਨਾ: 1. ਆਪਨ ਤਨੁ ਨਹੀ ਜਾ ਕੋ ਗਰਬਾ ॥ (ਆਪਣਾ). Raga Gaurhee 5, 106, 1:1 (P: 187). ਹੈਵਰ ਗੈਵਰ ਆਪਨ ਨਹੀ ਕਾਮ ॥ (ਆਪਣੇ). Raga Gaurhee 5, 106, 3:2 (P: 187). 2. ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥ Raga Gaurhee 5, Baavan Akhree, 27:4 (P: 255). ਤਉ ਕੀਜੈ ਜਉ ਆਪਨ ਜੀਜੈ ॥ Raga Gaurhee, Kabir, 12, 1:2 (P: 325). 3. ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥ Raga Aaasaa, Kabir, 8, 2:2 (P: 477). 4. ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥ Raga Sorath, Naamdev 2, 2:2 (P: 657). 5. ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥ Raga Kedaaraa 4, 2, 2:1 (P: 1119).
|
SGGS Gurmukhi-English Dictionary |
[Desi n.] Self, himself, herself
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਨਿਜ ਦਾ. ਆਪਣਾ. “ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰਿ ਰਾਜਾ.” (ਸੋਰ ਰਵਿਦਾਸ) 2. ਖ਼ੁਦ ਆਪ. “ਕਹੁ ਨਾਨਕ ਆਪਨ ਤਰੈ, ਅਉਰਨ ਲੇਤ ਉਧਾਰ.” (ਸ: ਮਃ ੯) 3. ਨਾਮ/n. ਦੁਕਾਨ. ਹੱਟ. ਦੇਖੋ- ਆਪਣ. “ਬਨਜ ਸੌਜ ਸੋਂ ਆਪਨ ਪੂਰੀ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|