Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aarṫee. (ਸੰ.) ਰਾਤ ਸਮੇਂ ਪੂਯਜ ਅਗੇ ਦੀਵੇ ਫੇਰਨੇ। lamp-lit worship. ਉਦਾਹਰਨ: ਕੈਸੀ ਆਰਤੀ ਹੋਇ॥ ਭਵਖੰਡਨਾ ਤੇਰੀ ਆਰਤੀ ॥ Raga Dhanaasaree 1, Sohlay, 3, 1:1:2 (P: 13).
|
English Translation |
n.f. ritual worship with lighted lamps in tray moved in circular motion in front of an idol or person; the accompanying hymn of praise.
|
Mahan Kosh Encyclopedia |
ਸੰ. ਆਰਾਤ੍ਰਿਕ. ਨਾਮ/n. ਜੋ ਰਾਤਬਿਨਾ ਭੀ ਹੋਵੇ. ਅਰਥਾਤ- ਦੇਵਤਾ ਦੀ ਮੂਰਤਿ ਅਥਵਾ- ਕਿਸੇ ਪੂਜ੍ਯ ਅੱਗੇ ਦੀਵੇ ਘੁਮਾਕੇ ਪੂਜਨ ਕਰਨਾ. ਆਰਤੀ ਦਿਨ ਨੂੰ ਭੀ ਕੀਤੀ ਜਾਂਦੀ ਹੈ, ਇਸ ਲਈ ਆਰਾਤ੍ਰਿਕ ਸੰਗ੍ਯਾ ਹੈ. ਹਿੰਦੂਮਤ ਅਨੁਸਾਰ ਚਾਰ ਵਾਰ ਚਰਣਾ ਅੱਗੇ, ਦੋ ਵਾਰ ਨਾਭਿ ਤੇ, ਇੱਕ ਵਾਰ ਮੂੰਹ ਉੱਤੇ ਅਤੇ ਸੱਤ ਵਾਰ ਸਾਰੇ ਸਰੀਰ ਉੱਪਰ ਦੀਵੇ ਘੁਮਾਂਉਣੇ ਚਾਹੀਏ, ਅਰ ਦੀਵੇ ਇੱਕ ਤੋਂ ਲੈਕੇ ਸੌ ਤੀਕ ਜਗਾਉਣੇ ਵਿਧਾਨ ਹਨ. ਸਤਿਗੁਰੂ ਨਾਨਕ ਦੇਵ ਨੇ ਇਸ ਆਰਤੀ ਦਾ ਨਿਸ਼ੇਧ ਕਰਕੇ ਕਰਤਾਰ ਦੀ ਪ੍ਰਾਕ੍ਰਿਤ (ਕੁਦਰਤੀ) ਆਰਤੀ ਦੀ ਮਹਿਮਾ ਦੱਸੀ ਹੈ. ਦੇਖੋ- ਧਨਾਸਰੀ ਦਾ- “ਗਗਨ ਮੈ ਥਾਲ ਰਵਿ ਚੰਦ ਦੀਪਕ ਬਨੇ-” ਸ਼ਬਦ. ਦੇਖੋ- ਦੀਪਦਾਨ ੨। 2. ਆਰਤੀ ਸੋਹਿਲਾ. ਸੌਣ ਵੇਲੇ ਪੜ੍ਹਨ ਦੀ ਬਾਣੀ. ਦੇਖੋ- ਆਰਤੀ ਸੋਹਿਲਾ. “ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|