Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aalaa. 1. ਜਗਾ;ਕੰਧ ਵਿਚ ਕੁਝ ਰਖਣ ਲਈ ਬਣਾਇਆ ਸਥਾਨ। 2. ਘਰ, ਸੰਸਾਰ (ਭਾਵ ਮੋਹ ਮਾਇਆ)। 3. ਵਧੀਆ, ਉਤਮ, ਸ੍ਰੇਸ਼ਟ। 1. place to keep some thing, niche. 2. Maya, mammon. 3. sublime, lofty. ਉਦਾਹਰਨਾ: 1. ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥ Raga Raamkalee, Bennee, 1, 4:2 (P: 974). 2. ਆਲਾ ਤੇ ਨਿਵਾਰਣਾ ਜਮ ਕਾਰਣਾ ॥ Raga Dhanaasaree, Naamdev, 4, 3:6 (P: 694). 3. ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥ Raga Maaroo 5, Solhaa 12, 5:3 (P: 1084).
|
SGGS Gurmukhi-English Dictionary |
abode, chamber, niche.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਆਲਯ. ਤਾਕ. ਤਾਕੀ। 2. ਭਾਵ- ਦਸਮਦ੍ਵਾਰ. “ਉਪਰਿ ਹਾਟ, ਹਾਟ ਪਰ ਆਲਾ, ਆਲੇ ਭੀਤਰਿ ਥਾਤੀ.” (ਰਾਮ ਬੇਣੀ) ਸ਼ਰੀਰ ਉੱਪਰ ਸਿਰ ਹੈ, ਸਿਰ ਉੱਪਰ ਦਸ਼ਮਦ੍ਵਾਰ ਹੈ, ਉਸ ਵਿੱਚ ਆਤਮਗ੍ਯਾਨ ਰੂਪ ਥੈਲੀ ਹੈ। 3. ਮਾਇਆ ਜੋ ਸਾਰੇ ਪ੍ਰਪੰਚ ਦੇ ਨਿਵਾਸ ਦਾ ਆਲਯ (ਘਰ) ਹੈ. “ਆਲਾ ਤੇ ਨਿਵਾਰਣਾ.” (ਧਨਾ ਨਾਮਦੇਵ) 4. ਅ਼. [اعلےٰ] ਅਅ਼ਲਾ ਵਿ. ਮੁੱਖ. ਸ਼੍ਰੇਸ਼੍ਠ. ਉੱਤਮ. “ਬੰਦਗੀ ਅਲਹ ਆਲਾ ਹੁਜਰਾ.” (ਮਾਰੂ ਸੋਲਹੇ ਮਃ ੫) 5. ਉੱਚਾ. ਬਲੰਦ। 6. [آلہ] ਆਲਹ. ਸੰਦ. ਔਜ਼ਾਰ. ਹਥਿਆਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|