Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aahi. 1. ਸਹਾਇਕ ਕਿਰਿਆ। 2. ਚਾਹ ਕਰ, ਲੋਚ। 3. ਹੋ ਸਕਨਾ। 1. auxiliary verb. 2. desire, yearn. 3. possible. ਉਦਾਹਰਨਾ: 1. ਤੂੰ ਤਰਵਰੁ ਹਉ ਪੰਖੀ ਆਹਿ ॥ Raga Gaurhee, Kabir, 2, 3:1 (P: 323). ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥ Raga Goojree 5, Vaar 5, Salok, 5, 2:1 (P: 519). ਕੋ ਕੋ ਨ ਬਿਗੂਤੋ ਮੈ ਕੋ ਆਹਿ ॥ Raga Basant, Kabir, 5, 1:4 (P: 1194). 2. ਰੇ ਮਨ ਮੇਰੇ ਤੂੰ ਤਾ ਕਉ ਆਹਿ ॥ Raga Gaurhee 5, 108, 1:1 (P: 187). ਏਕੁ ਸਿਮਰਿ ਏਕੋ ਮਨ ਆਹਿ ॥ Raga Gaurhee 5, Sukhmanee 19, 8:2 (P: 289). 3. ਪੂਜਾ ਅਰਚਾ ਆਹਿ ਨ ਤੋਰੀ ॥ Raga Goojree Ravidas, 1, 5:1 (P: 525).
|
SGGS Gurmukhi-English Dictionary |
[v.] (from Sk. Ara) is
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਹੈ. ਅਸ੍ਤਿ. “ਸਾਧੁਸੰਗਤਿ ਬੈਕੁੰਠੈ ਆਹਿ.” (ਗਉ ਕਬੀਰ) “ਜਲਿ ਥਲਿ ਰਮਈਆ ਆਹਿਓ.” (ਸੋਰ ਮਃ ੫) ਦੇਖੋ- ਆਹ। 2. ਕ੍ਰਿ. ਵਿ. ਆਹ (ਇੱਛਾ) ਕਰਕੇ. ਚਾਹਕੇ. ਲੋੜਕੇ “ਨਾਨਕ ਆਹਿ ਸਰਣਿ ਪ੍ਰਭੁ ਆਇਓ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|