Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
I-aaṇaa. 1. ਗਿਆਨ-ਵਿਹੂਣਾ, ਬੇਸਮਝ, (ਅਖਰੀ ਅਰਥ ਹੁਣੇ ਹੁਣੇ ਆਇਆ)। 2. ਬਾਲ-ਬੁੱਧ। 1. ignorant, fool. 2. innocent, having child-like intelligence. ਉਦਾਹਰਨਾ: 1. ਸਿਰ ਕੇ ਲੇਖ ਨ ਪੜੈ ਇਆਣਾ ॥ Raga Dhanaasaree 1, 7, 1:2 (P: 662). ਮਨਮੁਖੁ ਸਬਦੁ ਨ ਬੂਝੈ ਇਆਣਾ ॥ Raga Maaroo 3, Solhay, 8, 8:2 (P: 1051). 2. ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥ Raga Gaurhee 1, 15, 4:1 (P: 156).
|
SGGS Gurmukhi-English Dictionary |
ignorant, fool, innocent like child.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. same as ਅਣਜਾਣ; innocent, ignorant.
|
Mahan Kosh Encyclopedia |
ਵਿ. ਗ੍ਯਾਨਹੀਨ. ਅਨਜਾਣ. ਅਗ੍ਯਾਨੀ. “ਹੋਇ ਇਆਣਾ ਕਰੇ ਕੰਮੁ, ਆਣਿ ਨ ਸਕੈ ਰਾਸਿ.” (ਮਃ ੨ ਵਾਰ ਆਸਾ) 2. ਨਾਮ/n. ਬੱਚਾ। 3. ਜੋ ਨਸ਼ੇ ਦਾ ਇਸਤਾਮਾਲ ਨਹੀ ਕਰਦਾ, ਸੋਫੀ. “ਪੀਤਾ ਫੁੱਲ ਇਆਣੀ ਘੂਮਨ ਸੂਰਮੇ.” (ਚੰਡੀ ੩) ਜਿਵੇਂ- ਸੋਫੀ ਅਫੀਮ ਦਾ ਰਸ ਪੀਕੇ ਝੂਮਣ ਲਗਦੇ ਹਨ, ਤਿਵੇਂ- ਸੂਰਮੇ ਝੂਮਦੇ ਹਨ. ਦੇਖੋ- ਫੁੱਲ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|