Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ikees. 1. (ਇਕ+ਈਸ਼) ਇਕ ਪ੍ਰਭੂ। 2. ਇਕੀਹ, ਵੀਹ ਤੇ ਇਕ {ਪਰੰਪਰਾ ਅਨੁਸਾਰ ਇਹ ਗਿਣਤੀ ਇਉਂ ਬਣਾਈ ਗਈ ਹੈ: 5 ਤੱਤ (ਅਗਨ, ਮਿੱਟੀ, ਪਾਣੀ, ਹਵਾ, ਆਕਾਸ਼) 5 ਵਿਸ਼ੇ (ਸ਼ਬਦ, ਸਪਰਸ਼, ਰੂਪ, ਰਸ, ਗੰਧ), 10 ਪ੍ਰਾਣ (ਪ੍ਰਾਣ, ਅਨਾਥ, ਸਮਾਨ, ਵਸਣ, ਉਦਾਨ, ਨਾਗ, ਨੂਰਮ, ਕ੍ਰਿਕਲ, ਦੇਵਦਤ, ਧਨੰਤਰ) ਤੇ ਆਤਮਾ}। 3. ‘ਬੀਸ ਇਕੀਸ’ ਮੁਹਾਵਰੇ ਦੇ ਰੂਪ ਵਿਚ (ਭਾਵ ਹੈ ਅਵਸ਼)। 1. one God, merge with God, to be one with him. 2. twenty one. 3. Idiomatically it means ‘definitely’, ‘undoubtedly’. ਉਦਾਹਰਨਾ: 1. ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ Japujee, Guru Nanak Dev, 32:3 (P: 7). 2. ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥ Raga Gaurhee, Kabir, 54, 1:1 (P: 335). 3. ਗੁਰਮਤਿ ਮਿਲੀਐ ਬੀਸ ਇਕੀਸ ॥ Raga Raamkalee 1, Oankaar, 25:8 (P: 933).
|
SGGS Gurmukhi-English Dictionary |
1. become one, merge with one God. 2. twnty-one.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਵੀਹ ਉੱਤੇ ਇੱਕ. ਏਕਵਿੰਸ਼ਤਿ, ੨੧. “ਗਜ ਇਕੀਸ ਪੁਰੀਆ ਏਕ ਤਨਾਈ.” (ਗਉ ਕਬੀਰ) ਇਸ ਥਾਂ ਇੱਕੀ ਗਜ ਤਾਣੀ ਤੋਂ ਭਾਵ ਹੈ- ਪੰਜ ਤੱਤ, ਪੰਜ ਵਿਸ਼ੇ (ਸ਼ਬਦ, ਸਪਰਸ, ਰੂਪ, ਰਸ, ਗੰਧ) ਦਸ ਪ੍ਰਾਣ ਅਤੇ ਜੀਵਾਤਮਾ। 2. ਵਿਦ੍ਵਾਨਾਂ ਨੇ ਸਾਰੀ ਵਿਸ਼੍ਵ ਵੀਹ ਅੰਸ਼ ਕਲਪਕੇ ਆਤਮਾ ਨੂੰ ਇਕੀਹ ਕਥਨ ਕੀਤਾ ਹੈ. “ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ.” (ਜਪੁ) ਇਸ ਪਤੀ ਦੇ ਰਸਤੇ ਵਿੱਚ ਪੌੜੀਆਂ ਹਨ, ਜਿਨ੍ਹਾ ਤੇ ਚੜ੍ਹਕੇ ਈਸ਼੍ਵਰ ਵਿੱਚ ਲੀਨ ਹੋ ਜਾਈਦਾ ਹੈ। 3. ਇੱਕ-ਈਸ਼. ਇੱਕ ਈਸ਼੍ਵਰ। 4. ਦੇਖੋ- ਇਕੀਹ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|