Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ujal. ਸਾਫ, ਸਵਛ, ਨਿਰਮਲ। enlightened, pious, glowing, radiating, glamourous.
ਉਦਾਹਰਨ:
ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ ॥ Raga Gaurhee 4, Vaar 20:5 (P: 312).

SGGS Gurmukhi-English Dictionary
clean, bright, glowing, enlightened.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਸੰ. उज्ज्वल- ਉਜ੍ਵਲ. उद्-ज्वल. ਵਿ. ਅਤਿ ਚਮਕੀਲਾ. ਨਿਰਮਲ. ਸਾਫ਼. “ਉਜਲ ਮੋਤੀ ਸੋਹਣੇ.” (ਸੂਹੀ ਵਾਰ ਮਃ ੧) 2. ਚਿੱਟਾ. “ਉਜਲ ਕੈਹਾਂ ਚਿਲਕਣਾ.” (ਸੂਹੀ ਮਃ ੧)
ਕਵੀਆਂ ਨੇ ਇਹ ਪਦਾਰਥ ਉੱਜਲ ਲਿਖੇ ਹਨ:-
ਅਮ੍ਰਿਤ, ਏਰਾਵਤ (ਇੰਦ੍ਰ ਦਾ ਹਾਥੀ), ਸਤਯੁਗ, ਸਤੋ ਗੁਣ, ਸਫਟਕ (ਬਿਲੌਰ), ਸਰਦਘਨ, ਸਾਰਦਾ, ਸਿੱਪ, ਸ਼ਿਵ, ਸੁਦਰਸ਼ਨ, ਸੂਰਜ, ਸ਼ੇਸ਼ਨਾਗ, ਸੰਖ, ਸੰਤਾਂ ਦਾ ਮਨ, ਹਾਸਾ, ਹਿਮ (ਬਰਫ), ਹਿਮਾਲਯ, ਹੰਸ, ਕਪਾਹ, ਕਪੂਰ, ਕਾਂਤਿਮਣਿ, ਕੀਰਤਿ, ਕੁੰਦ (ਬਰਦਮਾਨ ਦਾ ਫੁੱਲ), ਗੰਗਾ, ਚਾਂਦਨੀ, ਚਾਵਲ, ਚੂਨਾ, ਚੰਦਨ, ਚੰਦ੍ਰਮਾ, ਚੰਪਾ, ਧੁੱਪ, ਨਾਰਦ, ਪਾਰਾ, ਪੁੰਨ, ਬਲਦੇਵ, ਮਾਲਤੀ, ਮੋਤੀ, ਰਜਤ (ਚਾਂਦੀ), ਰਦ (ਦੰਦ), ਰਾਇਬੇਲ, “ਵਕ (ਬਗੁਲਾ). ਯਸ਼ (ਕੀਰਤਿ) ਨੂੰ ਇਨ੍ਹਾ ਪਦਾਰਥਾਂ ਦੀ ਮਿਸਾਲ ਕਵੀ ਦਿੰਦੇ ਹਨ, ਜਿਵੇਂ- “ਚੰਪਾਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾ ਗੜ, ਕੀਰਤਿ ਤਿਹਾਰੀ ਰਹੀ ਮਾਲਤੀ ਸੀ ਫੂਲਕੇ.” (ਅਕਾਲ) 3. ਕਲੰਕ ਰਹਿਤ. ਨਿਰਦੋਸ। 4. ਸੁੰਦਰ। 5. ਦੇਖੋ- ਉੱਜਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits