Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫar⒤. 1. ਦੂਜੇ ਪਾਸੇ ਪੁਜੇ। 2. ਲਹਿ ਜਾਣਾ, ਉਤਰ ਜਾਣਾ। 3. ਮੁਕ ਗਏ, ਖਤਮ ਹੋ ਗਏ। 4. ਲਹਿ ਗਿਆ। 5. ਉਤਰ ਦਿਸ਼ਾ। 6. ਅਵਤਰਿਓ, ਜਨਮ ਲਿਆ। 7. ਤ੍ਰਿਪਤ ਹੋਣਾ, ਮਿਟਣਾ। 1. alighted (across). 2. fades, washes off. 3. came to an end, finished, ended. 4. to disembark, to get off, to go ashore. 5. north. 6. takes birth, is born. 7. satiated, quenched. ਉਦਾਹਰਨਾ: 1. ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥ Raga Dhanaasaree, Kabir, 5.2:2 (P: 692). 2. ਰਾਮ ਰੰਗੁ ਕਦੇ ਉਤਰਿ ਨ ਜਾਇ ॥ Raga Gaurhee 5, 141, 1:1 (P: 194). 3. ਉਤਰਿ ਗਏ ਸਭ ਸੋਗ ਸੰਤਾਪੇ ॥ Raga Maajh 5, 36, 4:2 (P: 105). 4. ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥ Salok, Kabir, 67:2 (P: 1368). 5. ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈ ਜੈਕਾਰੁ ਜਪੰਥਿ ਨਰਾ ॥ Sava-eeay of Guru Amardas, 1:6 (P: 1392). 6. ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥ Sava-eeay of Guru Arjan Dev, Kal-Sahaar, 1:2 (P: 1407). 7. ਉਤਰਿ ਜਾਇ ਤੇਰੇ ਮਨ ਕੀ ਪਿਆਸ ॥ Raga Gaurhee 5, 79, 3:1 (P: 179).
|
SGGS Gurmukhi-English Dictionary |
1. leave, depart, wash off. 2. on coming off. 3. cross over (gets emancipated). 4. in North.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਉੱਤਰ ਦਿਸ਼ਾ ਮੇ. “ਉਤਰਿ ਦਖਣਿ ਪੁਬਿ ਦੇਸ ਪਸ੍ਚਮਿ ਜਸੁ ਭਾਖਹ.” (ਸਵੈਯੇ ਮਃ ੩) 2. ਉਤਰਕੇ. ਅਬੂਰ ਕਰਕੇ. “ਤੇਊ ਉਤਰਿ ਪਾਰ ਪਰੇ.” (ਧਨਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|