Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḋaasee. 1. ਉਪਰਾਮ। 2. ਨਿਰਲੇਪ, ਉਪਰਾਮ। 3. ਸੰਨਿਆਸ, ਉਪਰਾਮਤਾ। 4. ਉਦਾਸੀਨਤਾ, ਉਪਰਾਮਤਾ। 5. ਉਪਰਾਮ, ਤਿਆਗੀ। 1. depressed, sad. 2. detached. 3. detachment. 4. sadness, depression. 5. recluse, ascetic. ਉਦਾਹਰਨਾ: 1. ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥ Raga Bilaaval 5, 1, 4:1 (P: 801). 2. ਗਿਰਹੀ ਮਹਿ ਸਦਾ ਹਰਿਜਨ ਉਦਾਸੀ ਗਿਆਨ ਤਤ ਬੀਚਾਰੀ ॥ Raga Sorath 3, 1, 2:2 (P: 599). 3. ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥ Raga Sireeraag 3, 41, 1:1 (P: 29). 4. ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ ॥ Raga Soohee 5, Chhant 8, 2:3 (P: 782). 5. ਉਦਾਸੀ ਉਦਾਸਿ ਰਾਤਾ ॥ Raga Sireeraag 5, Asatpadee 27, 3:3 (P: 71).
|
English Translation |
(1) n.f. sadness, dejection, depression, sorrow, lonesomeness, moroseness, melancholy; any of the long travels of Guru Nanak Dev. (2) n.m. same as ਉਦਾਸੀ
|
Mahan Kosh Encyclopedia |
ਸੰ. उदासीनता- ਉਦਾਸੀਨਤਾ. ਨਾਮ/n. ਉਪਰਾਮਤਾ. ਵਿਰਕ੍ਤਤਾ। 2. ਨਿਰਾਸਤਾ. “ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ.” (ਲੋਕੋ) 3. ਉਦਾਸੀਨ. ਵਿ. ਉਪਰਾਮ. ਵਿਰਕ੍ਤ. “ਗੁਰੁਬਚਨੀ ਬਾਹਰਿ ਘਰਿ ਏਕੋ, ਨਾਨਕ ਭਇਆ ਉਦਾਸੀ.” (ਮਾਰੂ ਮਃ ੧) 4. ਨਾਮ/n. ਸਿੱਖ ਕੌ਼ਮ ਦਾ ਇੱਕ ਅੰਗ, ਇਹ ਪੰਥ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਨ ਲਿਬਾਸ ਤੋਂ ਆਰੰਭ,{17} ਅਤੇ ਸ਼੍ਰੀ ਗੁਰੂ ਨਾਨਕ ਸ਼੍ਵਾਮੀ ਦੇ ਵਡੇ ਸੁਪੁਤ੍ਰ ਬਾਬਾ ਸ਼੍ਰੀ ਚੰਦ ਜੀ ਦ੍ਵਾਰਾ ਪ੍ਰਵਿੱਰਤ ਹੋਇਆ ਹੈ. ਬਾਬਾ ਗੁਰੁਦਿੱਤਾ ਜੀ ਸ਼੍ਰੀ ਚੰਦ ਜੀ ਦੇ ਪਹਿਲੇ ਚੇਲੇ ਬਣੇ. ਅੱਗੇ ਉਨ੍ਹਾਂ ਦੇ ਚਾਰ ਸੇਵਕ- (ੳ) ਬਾਲੂਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ- ਗੋਇੰਦ ਜੀ ਕਰਣੀ ਵਾਲੇ ਸਾਧੂ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.{18} ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖ਼ਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇਜਾਂਦੇ ਹਨ. ਛੀ ਬਖ਼ਸ਼ਿਸ਼ਾਂ ਇਹ ਹਨ:- (ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ. (ਅ) ਸੰਗਤ ਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ. (ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ. (ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ (ਹ) ਭਗਤਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ. (ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗਬਹਾਦੁਰ ਸਾਹਿਬ{19}. ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ. ਦੇਖੋ- ਅਖਾੜਾ ਅਤੇ ਮਾਤ੍ਰਾ. 2. ਗੁਰੁ ਨਾਨਕ ਪੰਥੀ ਉਦਾਸੀਆਂ ਤੋਂ ਭਿੰਨ, ਇੱਕ ਹੋਰ ਫਿਰਕਾ ਭੀ ਉਦਾਸੀ ਕਹਾਂਉਂਦਾ ਹੈ, ਜੋ ਗੋਪਾਲਦਾਸ ਨੇ ਚਲਾਇਆ ਹੈ. ਇਸ ਦਾ ਜਿਕਰ ਬੰਬਈ ਹਾਤੇ ਦੇ ਗੈਜ਼ਟੀਅਰ ਵਿੱਚ ਦੇਖਿਆ ਜਾਂਦਾ ਹੈ{20}. Footnotes: {17} ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ. (ਭਾਗੁ). {18} ਬਾਲੂਹਸਨਾ ਫੂਲ ਪੁਨ ਗੋਂਦਾ ਅਰੁ ਅਲਮਸ੍ਤ। ਮੁੱਖ ਉਦਾਸੀ ਇਹ ਭਏ ਬਹੁਰੋਂ ਸਾਧੁ ਸਮਸ੍ਤ. (ਗੁਪ੍ਰਸੂ). {19} ਅੱਖਰਕ੍ਰਮ ਅਨੁਸਾਰ ਇਨ੍ਹਾਂ ਸੰਤਾਂ ਦੇ ਨਾਉਂ ਇਸ ਕੋਸ਼ ਵਿੱਚ ਦੇਖੋ- ਜਿਸ ਤੋਂ ਸਾਰਾ ਹਾਲ ਮਾਲੂਮ ਹੋਵੇ. {20} (Gazetteer, of the Bombay Presidency 1901 Vol IX Part 1, Pages 547&548.). “The Udasi sect, among the Uda Kanbis of Bardoli in Surat, was founded three hundred years ago by one Gopaldas. He rejected the Vedic ritual, but enjoined the study of its speculative truths, believing in an impersonal God… These Udasis are different from the Nanakpanthi Udasis, who are found scattered with establishments or akharas in some cities and holy spots.”
Mahan Kosh data provided by Bhai Baljinder Singh (RaraSahib Wale);
See https://www.ik13.com
|
|