Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upaaḋʰ⒤. 1. ਛਲ, ਭੁਲੇਵਾਂ, ਫਰੇਬ (‘ਸ਼ਬਦਾਰਥ’ ਨੇ ਇਥੇ ਇਸ ਦੇ ਅਰਥ ‘ਕਲਪਣਾ’ ਕੀਤੇ ਹਨ)। 2. ਉਪਦਰ ਖਰਾਬੀ, ਦੁੱਖ ਦਾ ਕਾਰਨ/ਸਾਮਾਨ, ਦੁਖ, ਝਗੜੇ ਆਦਿ ਦਾ ਸੁਭਾਓ (ਸਾਹਿਬ ਸਿੰਘ)। 3. ਝਗੜਾ, ਬਿਪਤਾ। ਉਦਾਹਰਨਾ: 1. deception, delusion. 2. violence, misfortune pain, disease. 3. trouble, disaster. ਉਦਾਹਰਨਾ: 1. ਸਹਿਜ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥ Raga Gaurhee 5, Chhant 4, 2:2 (P: 249). 2. ਕਾਰੵਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥ Raga Gaurhee 5, Baavan Akhree, 25 Salok:2 (P: 255). ਤਨ ਮਹਿ ਹੋਤੀ ਕੋਟਿ ਉਪਾਧਿ ॥ Raga Gaurhee, Kabir, 17, 2:1 (P: 327). ਜਨਮ ਮਰਣ ਸਭ ਮਿਟੀ ਉਪਾਧਿ ॥ (ਦੁੱਖ). Raga Gond 5, 12, 2:3 (P: 865). 3. ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ. Raga Dhanaasaree 4, 12, 2:1 (P: 670).
|
SGGS Gurmukhi-English Dictionary |
trouble, disaster, pain, harm, suffering, disease, misfortune.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਛਲ। 2. ਰੁਤਬਾ. ਪਦਵੀ। 3. ਖ਼ਿਤਾਬ. Title। 4. ਵਸਤੁ ਦੇ ਬੋਧ ਕਰਾਉਣ ਦਾ ਕਾਰਣ, ਜੋ ਵਸਤੁ ਤੋਂ ਭਿੰਨ (ਵੱਖਰਾ) ਹੋਵੇ, ਜੈਸੇ- ਘਟਾਕਾਸ਼ ਨੂੰ ਘੜਾ ਪ੍ਰਗਟ ਕਰਦਾ ਹੈ, ਪਰ ਆਕਾਸ ਤੋਂ ਘੜਾ ਜੁਦਾ ਹੈ। 5. ਉਪਦ੍ਰਵ. ਉਤਪਾਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|