Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Umar. ਆਯੂ, ਅਵਸਥਾ। age, life, span of life. ਉਦਾਹਰਨ: ਫਰੀਦਾ ਉਮਰ ਸੁਹਾਵੜੀ ਸੰਗਿ ਸਵੰਨੜੀ ਦੇਹ ॥ Raga Raamkalee 5, Vaar 21, Salok, 5, 2:1 (P: 966).
|
English Translation |
n.f. age, life-span, life-time, duration of life; stage of life.
|
Mahan Kosh Encyclopedia |
ਅ਼. [عُمر] ਉ਼ਮ੍ਰ. ਨਾਮ/n. ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ “ਆਯੁ” ਉਮਰ ਹੈ. ਵੇਦਾਂ ਵਿੱਚ ਆਦਮੀ ਦੀ ਉਮਰ ਸੌ ਵਰ੍ਹਾ{27} ਮਨੁ ਨੇ ਚਾਰ ਸੌ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ{28} ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. “ਜੋ ਜੋ ਵੰਞੈ ਡੀਹੜਾ ਸੋੁ ਉਮਰ ਹਥ ਪਵੰਨਿ.” (ਸ. ਫਰੀਦ) ਦੇਖੋ- ਉਮਰ ਹਥ ਪਵੰਨਿ। 2. ਦੇਖੋ- ਉਮਰ ਖਿਤਾਬ ਅਤੇ ਖਲੀਫਾ. Footnotes: {27} शंत जीव शारदो वर्धमानः (ਰਿਗਵੇਦ). {28} अरोगाः सर्व सिद्घार्था श्चर्तुवर्ष शतायुषः। कृत त्रेतादिषु ह्येषामार्युह्रसति पादशः। (ਮਨੁਸਿਮ੍ਰਿਤਿ ਅ: ੧, ਸ਼: ੮੩). ਸ਼ਬਦਮਾਲਾ ਵਿੱਚ ਲਿਖਿਆ ਹੈ ਕਿ ਆਦਮੀ ਅਤੇ ਹਾਥੀ ਦੀ ਉਮਰ ੧੨੦ ਵਰ੍ਹੇ ੫ ਦਿਨ ਹੈ, ਘੋੜੇ ਦੀ ੩੨ ਵਰ੍ਹੇ, ਕੁੱਤੇ ਦੀ ੧੨, ਗਧੇ ਅਤੇ ਉੱਠ ਦੀ ੨੫, ਬੈਲ ਅਤੇ ਝੋਟੇ ਦੀ ੨੪, ਬਕਰੇ ਦੀ ੧੬ ਵਰ੍ਹੇ ਹੈ. ਅੱਜਕਲ ਦੇ ਵਿਦ੍ਵਾਨਾ ਨੇ ਜੋ ਉਮਰ ਦਾ ਨਿਰਣਾ ਕੀਤਾ ਹੈ, ਉਸ ਬਾਬਤ ਦੇਖੋ- ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ ਸ਼ਬਦ Longevity.
Mahan Kosh data provided by Bhai Baljinder Singh (RaraSahib Wale);
See https://www.ik13.com
|
|