Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uraḋʰ. 1. ਉਪਰ, ਉਤੇ, ਉਪਰ ਵਲ। 2. ਉਤਕ੍ਰਿਸ਼ਟ ਤਪ ਸਿੱਧਾਂ ਦਾ ਇਕ ਆਸਨ, ਬਾਹਵਾਂ ਉਚੀਆਂ ਕਰ ਤਪ ਕਰਨਾ। 3. ਉਲਟਾ, ਮੂੰਧਾ। 4. ਕਰਤਾਰ ਜੋ ਸਭ ਤੋਂ ਉਚਾ ਹੈ (‘ਸ਼ਬਦਾਰਥ’ ਨੇ ਇਸ ਦੇ ਅਰਥ ਊਚ ਨੀਚ ਕੀਤੇ ਹਨ)। 5. ਉਚਾ। 1. upward, above. 2. higher, supreme. 3. upside down, inverse, face downward. 4. God (Creator) who is the highest. 5. upward. ਉਦਾਹਰਨਾ: 1. ਅਰਧ ਉਰਧ ਮੁਖਿ ਲਾਗੋ ਕਾਸੁ ॥ Raga Bhairo, Kabir, Asatpadee 1, 5:1 (P: 1162). 2. ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ ॥ Raga Sireeraag 3, 51, 1:1 (P: 33). 3. ਉਰਧ ਪੰਕ ਲੈ ਸੂਧਾ ਕਰੈ ॥ Raga Gaurhee, Kabir, Vaar 4:4 (P: 344). 4. ਅਰਧ ਉਰਧ ਕੀ ਸੰਧਿ ਕਿਉ ਜਾਨੈ. Raga Gaurhee 1, Asatpadee 16, 7:1 (P: 228). ਅਰਧਹ ਉਰਧ ਦੋਊ ਤਹ ਨਾਹੀ ਰਾਤਿ ਦਿਨਸ ਤਹਿ ਨਾਹੀ ॥ Raga Gaurhee, Kabir, 48, 2:1 (P: 333). 5. ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥ Raga Goojree 1, Asatpadee 7, 2:1 (P: 503).
|
SGGS Gurmukhi-English Dictionary |
[1. adj. 2. Desi] 1. (From Sk. Ūraddhava) high. 2. with face downward, inverse
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. upside down.
|
Mahan Kosh Encyclopedia |
ਸੰ. ऊर्द्घव- ਊਰਧ੍ਵ. ਕ੍ਰਿ. ਵਿ. ਉੱਪਰ. ਉੱਪਰ ਦੀ ਤਰਫ਼. ਉੱਪਰ ਵੱਲ. “ਉਰਧ ਮੂਲ ਜਿਸੁ ਸਾਖ ਤਲਾਹਾ, ਚਾਰ ਬੇਦ ਜਿਤੁ ਲਾਗੇ.”{31} (ਗੂਜ ਅ: ਮਃ ੧) 2. ਵਿ. ਉੱਚਾ. ਬਲੰਦ. “ਗਰਭ ਕੁੰਡਲ ਮਹਿ ਉਰਧ ਧਿਆਨੀ.” (ਮਾਰੂ ਸੋਲਹੇ ਮਃ ੧) ਦੇਖੋ- ਉਰਧ ਧਿਆਨੀ। 3. ਖੜਾ. ਖਲੋਤਾ। 4. ਨਾਮ/n. ਕਰਤਾਰ, ਜੋ ਸਭ ਤੋਂ ਉੱਚਾ ਹੈ. “ਅਰਧਹਿ ਉਰਧ ਮਿਲਿਆ ਸੁਖ ਪਾਵਾ.” (ਗਉ ਬਾਵਨ ਕਬੀਰ) ਜੀਵ ਨੂੰ ਬ੍ਰਹਮ ਮਿਲਿਆ, ਤਦ ਸੁਖ ਪਾਇਆ। 5. ਵਿ. ਮੂਧਾ. ਉਲਟਾ. ਅਧੋ. (अधस्) “ਉਰਧ ਪੰਕ ਲੈ ਸੂਧਾ ਕਰੈ.” (ਗਉ ਵਾਰ ਸੱਤ ਕਬੀਰ) ਮੂਧਾ ਪੰਕਜ (ਕਮਲ) ਮਨ ਹੈ. ਦੇਖੋ- ਊਰਧ ੭. Footnotes: {31} ऊद्धर्व मूल मधः शाख मश्वत्थं प्राहु रव्ययम्। छन्दांसि यस्य पर्णानि यस्तं वेद स वेदवित्। (ਗੀਤਾ, ੧੫-੧).
Mahan Kosh data provided by Bhai Baljinder Singh (RaraSahib Wale);
See https://www.ik13.com
|
|