Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Usat. ਊਠ। camel. ਉਦਾਹਰਨ: ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ ॥ Raga Saarang 5, 104, 2:1 (P: 1224).
|
SGGS Gurmukhi-English Dictionary |
camel.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. उष्ट्र. ਨਾਮ/n. उष्- ਉਸ਼ੂ ਧਾਤੁ ਦਾ ਅਰਥ ਹੈ ਤਪਾਉਣਾ, ਦਾਹ ਕਰਨਾ (ਜਲਾਉਣਾ), ਜੋ ਕਾਠ ਕਵਾੜ ਖਾਕੇ ਮੇਦੇ ਦੀ ਅੱਗ ਨਾਲ ਪਚਾ ਜਾਵੇ, ਉਹ ਉਸ਼ਟ੍ਰ ਹੈ. ਉੱਠ. ਊਂਟ. ਊਠ. ਦੀਰਘਗ੍ਰੀਵ. ਫ਼ਾ. [اُشتر] ਉਸ਼ਤੁਰ ਅਤੇ ਸ਼ੁਤਰ.{1} “ਤੁਰੇ ਉਸਟ ਮਾਇਆ ਮਹਿ ਭੇਲਾ.” (ਭੈਰ ਕਬੀਰ) ਦੇਖੋ- ਕਰਹਲ। 2. ਸੰ. ਓਸ਼ਠ. ਹੋਠ. ਬੁਲ੍ਹ. “ਫਰਕੰਤ ਉਸਟਰੁ ਨੈਨ.” (ਦੱਤਾਵ) ਕ੍ਰੋਧ ਨਾਲ ਫਰਕਦੇ ਹਨ ਹੋਠ ਅਰੁ ਨੇਤ੍ਰ. ਦੇਖੋ- ਓਸਟ ਅਤੇ ਅਧਰ. Footnotes: {1} ਹਿੰਦੂਸ਼ਾਸਤ੍ਰਾਂ ਵਿੱਚ ਊਂਟ ਅਪਵਿਤ੍ਰ ਜੀਵ ਹੈ ਅਤੇ ਇਸ ਦੀ ਸਵਾਰੀ ਅਪਵਿਤ੍ਰਤਾ ਦਾ ਕਾਰਣ ਹੈ. ਦੇਖੋ- ਮਨੁ ਸਿਮ੍ਰਿਤਿ ਅ: ੧੨, ਸ਼: ੨੦੧ ਅਤੇ ਅਤ੍ਰਿ ਸਿਮ੍ਰਿਤਿ ਸ਼: ੨੯੩. ਇਸਲਾਮ ਮਤ ਅਨੁਸਾਰ ਊਂਟ ਪਵਿਤ੍ਰ ਜੀਵ ਅਤੇ ਕ਼ੁਰਬਾਨੀ ਯੋਗ੍ਯ ਹੈ. ਦੇਖੋ- ਸੂਰਤ ੨੨ (ਹੱਜ) ਆਯਤ ੩੬-੩੭ ਅਤੇ ਹੱਜ.
Mahan Kosh data provided by Bhai Baljinder Singh (RaraSahib Wale);
See https://www.ik13.com
|
|