Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
O-aᴺkaar. ਰਖਿਆ ਕਰਨ ਵਾਲਾ, ਕਰਤਾਰ, ਹਰੀ। savior, redeemer, rescuer, liberated. ਉਦਾਹਰਨ: ਓਅੰਕਾਰ ਆਦਿ ਮੈ ਜਾਨਾ ॥ Raga Gaurhee, Kabir, Baavan Akhree, 6:1 (P: 340).
|
SGGS Gurmukhi-English Dictionary |
God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. the formless yet manifest one, God.
|
Mahan Kosh Encyclopedia |
ਸੰ. ओम्. ਇਸ ਸ਼ਬਦ ਦਾ ਮੂਲ ਅਵ (अव्) ਧਾਤੁ ਹੈ, ਜਿਸ ਦਾ ਅਰਥ ਹੈ ਰਖ੍ਯਾ (ਰਕ੍ਸ਼ਾ) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿ। ਅਵ੍ ਦੇ ਅੰਤ ਮਨ੍ ਪ੍ਰਤ੍ਯਯ ਆਂਉਣ ਤੋਂ ਓਅੰ ਬਣਦਾ ਹੈ. ‘ਓਅੰ’ ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. “ਓਅੰ ਸਾਧ ਸਤਿਗੁਰ ਨਮਸਕਾਰੰ.” (ਬਾਵਨ) “ਓਅੰ ਪ੍ਰਿਯ ਪ੍ਰੀਤਿ ਚੀਤਿ.” (ਸਾਰ ਮਃ ੫) ਇਸ ਦੇ ਪਰਯਾਯ ਸ਼ਬਦ-“ਪ੍ਰਣਵ” ਅਤੇ “ਉਦਗੀਥ” ਭੀ ਹਨ. ਓਅੰਕਾਰ ਸ਼ਬਦ ਦਾ ਅਰਥ ਹੈ- ਓਅੰ ਧੁਨਿ (ਓਅੰ ਦਾ ਉੱਚਾਰਣ) “ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸ੍ਟਿ ਉਪਾਰਾ.” (ਵਿਚਿਤ੍ਰ) “ਓਅੰਕਾਰ” ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ.{36} “ਓਅੰਕਾਰ ਏਕੋ ਰਵਿ ਰਹਿਆ.” (ਕਾਨ ਮਃ ੪) “ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ.” (ਭਾਗੁ) ਸੰਸਕ੍ਰਿਤ ਦੇ ਵਿਦ੍ਵਾਨਾ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸ਼ਨੁ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ,{37} ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. “ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ.” (ਭਾਗੁ) 2. ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਇਸ ਨਾਉਂ ਦਾ ਇੱਕ ਵਡਾ ਪ੍ਰਸਿੱਧ ਹਿੰਦੂਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ ‘ਦੱਖਣੀ ਓਅੰਕਾਰ’ ਉੱਚਾਰਣ ਕੀਤਾ ਹੈ।{38} 3. ਵ੍ਯ. ਹਾਂ। 4. ਸਤ੍ਯ. ਯਥਾਰਥ. ਠੀਕ. Footnotes: {36} ਦੇਖੋ- ਪ੍ਰਸ਼੍ਨੋਪਨਿਸ਼ਦ ੫-੨. ਅਤੇ ਯੋਗ ਦਰਸ਼ਨ, ਸਮਾਧਿ ਪਾਦ, ਸੂਤ੍ਰ ੨੭. {37} ਦੇਖੋ- ਐਤਰੇਯ ਬ੍ਰਾਹ੍ਮਣ ੨੫-੭. {38} ਰਾਵਲਪਿੰਡੀ ਭਾਈ ਬੂਟਾ ਸਿੰਘ ਹਕੀਮ ਦੀ ਧਰਮਸਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਬਹੁਤ ਪੁਰਾਣੀ ਲਿਖਤ ਦੀ ਬੀੜ ਹੈ, ਜਿਸ ਵਿੱਚ ਰਾਮਕਲੀ ਰਾਗ ਦੇ ਦਖਣੀ ਓਅੰਕਾਰ ਤੋਂ ਇਲਾਵਾ, ਇੱਕ ਹੋਰ ੮੭ ਪਦਾਂ (ਪੌੜੀਆਂ) ਦੀ ਓਅੰਕਾਰ ਬਾਣੀ ਹੈ, ਜਿਸ ਦਾ ਅਰੰਭ ਇਉਂ ਹੁੰਦਾ ਹੈ:- ਓਅੰਕਾਰ ਮਃ 1. (ਪੰਨਾ ੧੩੧੫). ਓਅੰਕਾਰ ਨਿਰਮਲ ਸਭ ਥਾਨਿ। ਤਾਤੇ ਹੋਈ ਸਗਲੀ ਖਾਨਿ। ਖਾਣਿ ਖਾਣਿ ਮਹਿ ਬਹੁ ਬਿਸਥਾਰਾ। ਆਪੇ ਜਾਣੈ ਸਿਰਜਣਹਾਰਾ। ਸਿਰਜਨਹਾਰ ਕੇ ਕੇਤੇ ਭੇਖ। ਭੇਖ ਭੇਖ ਮਹਿ ਰਹੈ ਅਲੇਖ. (੧) *** ਭਉ ਭਾਗਾ ਨਿਰਭਉ ਘਰਿ ਆਇਆ। ਤਬ ਇਹ ਚਰਨ ਪਖਾਲੈ ਮਾਇਆ। ਮਾਇਆਧੀਨ ਸੇਵਿਕ ਦਰਿ ਠਾਢੀ। ਜਾਕੋ ਚਰਨਕਵਲ ਰੁਚਿ ਬਾਢੀ। ਦ੍ਰਿਸਟਿ ਮਾਇ ਸਾਰਾ ਜਗ ਦੇਖੈ। ਆਪਿ ਅਲੇਖੀ ਅਉਰ ਸਭ ਲੇਖੈ. (੮੧).
Mahan Kosh data provided by Bhai Baljinder Singh (RaraSahib Wale);
See https://www.ik13.com
|
|