Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kach. 1. ਕਚਾਪਣ। 2. ਕਚੇ, ਛੇਤੀ ਟੁੱਟ ਜਾਣ ਵਾਲੇ। 3. ਸ਼ੀਸ਼ਾ, ਕੰਚ। 1. rawness, fragility. 2. frail, breakable. 3. glass. ਉਦਾਹਰਨਾ: 1. ਕਚ ਪਕਾਈ ਓਥੈ ਪਾਇ ॥ Japujee, Guru Nanak Dev, 34:11 (P: 7). 2. ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੈ ਕਚ ਧਾਗੇ ॥ Raga Gaurhee 5, Vaar 16:4 (P: 322). 3. ਨਲੑ ਕਵਿ ਪਾਰਸ ਪਰਸ ਕਚ ਕੰਚਨਾ ਹੋਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ ॥ Sava-eeay of Guru Ramdas, Nal-y, 3:4 (P: 1399).
|
SGGS Gurmukhi-English Dictionary |
1. rawness, unrepieness. 2. fragile, frail. 3. glass.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਕੱਚਾਪਨ. “ਕਚ ਪਕਾਈ ਓਥੈ ਪਾਇ.” (ਜਪੁ) 2. ਕੰਚ. ਕੱਚ. ਕਾਂਚ. “ਕਚਹੁ ਕੰਚਨ ਭਇਓ.” (ਸਵੈਯੇ ਮਃ ੪ ਕੇ) 3. ਦੇਖੋ- ਕਚੁ। 4. ਨਾਮ/n. ਮਨੂਰ “ਪਾਰਸ ਪਰਸ ਕਚ ਕੰਚਨਾ ਹੁਇ.” (ਸਵੈਯੇ ਮਃ ੪ ਕੇ) 5. ਸੰ. ਕੇਸ਼ ਜੋ ਸਿਰ ਉੱਪਰ ਚਮਕਦੇ ਹਨ (कच् ਧਾ. ਚਮਕਣਾ. ਸ਼ਬਦ ਕਰਨਾ) “ਕਚ ਘੁੰਘਰਾਰੰ ਔ ਹਾਰੰ.” (ਰਾਮਾਵ) “ਛਤ੍ਰੀ ਵੈਸਨ ਕੇ ਕਚ ਹਰੇ.” (ਗੁਪ੍ਰਸੂ) 6. ਬੱਦਲ. ਮੇਘ। 7. ਵ੍ਰਿਹਸਪਤਿ{548} ਦਾ ਬੇਟਾ. “ਬਾਰੁਨੀ ਕਉ ਕਵਿ ਸ੍ਯਾਮ ਭਨੈ ਕਚ ਕੇ ਹਿਤ ਤੋ ਭ੍ਰਿਗੁਨੰਦ ਕਰਾਯੋ.” (ਕ੍ਰਿਸਨਾਵ) ਬ੍ਰਹ੍ਮਵੈਵਰਤ ਅਤੇ ਮਹਾਭਾਰਤ ਆਦਿਕ ਵਿੱਚ ਕਥਾ ਹੈ ਕਿ ਦੈਤਾਂ ਦੇ ਗੁਰੂ ਸ਼ੁਕ੍ਰ ਨੇ ਮਹਾਦੇਵ ਤੋਂ “ਮ੍ਰਿਤਸੰਜੀਵਨੀ” ਵਿਦ੍ਯਾ ਸਿੱਖੀ, ਜਿਸ ਨਾਲ ਮੁਰਦਾ ਜੀ ਉਠੇ. ਵ੍ਰਿਹਸਪਤਿ ਦਾ ਪੁਤ੍ਰ ਕਚ, ਸ਼ੁਕ੍ਰ ਦਾ ਚੇਲਾ ਬਣਕੇ ਵਿਦ੍ਯਾ ਸਿੱਖਣ ਲੱਗਾ. ਦੈਤਾਂ ਨੇ ਵਿਚਾਰਿਆ ਕਿ ਜੇ ਕਚ ਮ੍ਰਿਤਸੰਜੀਵਨੀ ਵਿਦ੍ਯਾ ਸਿੱਖ ਗਿਆ, ਤਦ ਦੇਵਤਾ ਅਜੀਤ ਹੋਜਾਣਗੇ, ਕਿਉਂਕਿ ਜੋ ਜੰਗ ਵਿੱਚ ਮਰੇਗਾ, ਕਚ ਉਸ ਨੂੰ ਜਿਵਾ ਲਊ. ਦੈਤਾਂ ਨੇ ਇਸ ਡਾਹ ਨਾਲ ਕਚ ਮਾਰ ਦਿੱਤਾ. ਸ਼ੁਕ੍ਰ ਦੀ ਬੇਟੀ ਦੇਵਯਾਨੀ ਜੋ ਕਚ ਉੱਪਰ ਮੋਹਿਤ ਸੀ, ਉਸ ਕਚ ਬਿਨਾ ਵ੍ਯਾਕੁਲ ਹੋਗਈ ਅਰ ਆਪਣੇ ਬਾਪ ਨੂੰ ਆਖਕੇ ਕਚ ਜਿਉਂਦਾ ਕਰਾਲਿਆ. ਫੇਰ ਕਈ ਵਾਰ ਦੈਤਾਂ ਨੇ ਕਚ ਮਾਰਿਆ, ਪਰ ਦੇਵਯਾਨੀ ਦੀ ਕ੍ਰਿਪਾ ਨਾਲ ਹਰ ਵਾਰ ਜੀਵਨ ਨੂੰ ਪ੍ਰਾਪਤ ਹੁੰਦਾ ਰਹਿਆ. ਅੰਤ ਨੂੰ ਖਿਝਕੇ ਦੈਤਾਂ ਨੇ ਕਚ ਦਾ ਕੀਮਾ ਕਰਕੇ ਸ਼ਰਾਬ ਦੀ ਲਾਹਣ ਵਿੱਚ ਮਿਲਾਕੇ ਸ਼ਰਾਬ ਕੱਢੀ ਅਤੇ ਸ਼ੁਕ੍ਰ ਨੂੰ ਪਿਆਈ. ਜਦ ਦੇਵਯਾਨੀ ਦੇ ਕਹਿਣ ਤੇ ਕਚ ਨੂੰ ਸ਼ੁਕ੍ਰ ਨੇ ਬੁਲਾਇਆ, ਤਦ ਉਹ ਸ਼ੁਕ੍ਰ ਦੇ ਪੇਟ ਵਿੱਚ ਬੋਲਿਆ. ਸ਼ੁਕ੍ਰ ਨੇ ਕਚ ਨੂੰ ਆਪਣੇ ਪੇਟ ਵਿੱਚ ਹੀ ਮ੍ਰਿਤਸੰਜੀਵਨੀ ਵਿਦ੍ਯਾ ਸਿਖਾਈ, ਅਤੇ ਆਪਣਾ ਪੇਟ ਚਾਕ ਕਰਵਾਕੇ ਕਚ ਨੂੰ ਬਾਹਰ ਕੱਢਿਆ. ਕਚ ਨੇ ਵਿਦ੍ਯਾ ਦੇ ਪ੍ਰਭਾਵ ਨਾਲ ਸ਼ੁਕ੍ਰ ਨੂੰ ਜਿਵਾਲਿਆ. Footnotes: {548} ਸੰਸਕ੍ਰਿਤ ਵਿੱਚ ਬ੍ਰਿਹਸਪਤਿ ਅਤੇ ਵ੍ਰਿਹਸਪਤਿ ਦੋਵੇਂ ਸ਼ਬਦ ਸਹੀ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|