Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kachaa. ਛੇਤੀ ਟੁਟਣ ਵਾਲਾ, ਜੋ ਸਥਿਰ ਨਹੀਂ। unripe, breakable, transitory, fragile, transient. ਉਦਾਹਰਨ: ਅੰਧਾ ਕਚਾ ਕਚੁ ਨਿਕਚੁ ॥ Raga Sireeraag 1, 32, 1:2 (P: 25). ਕਾਇਆ ਕਚੀ ਕਚਾ ਚੀਰੁ ਹੰਢਾਏ ॥ (ਨਾਲ ਨ ਨਿਭਣ ਵਾਲਾ). Raga Maajh 3, Asatpadee 5, 2:1 (P: 111). ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ ॥ (ਛੇਤੀ ਪਾਟ ਜਾਣ ਵਾਲਾ). Raga Vadhans 3, Alaahnneeaan 3, 2:4 (P: 584). ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥ (ਛੇਤੀ ਲਹਿ/ਉਡ ਜਾਣ ਵਾਲਾ). ਉਦਾਹਰਨ: ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥ (ਜੋ ਸਥਿਰ ਨਹੀਂ, ਡੋਲਣਵਾਲਾ). Raga Maaroo 3, Vaar 22:2 (P: 1094). ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥ (ਛੇਤੀ ਭਜ/ਖੁਰ ਜਾਣ ਵਾਲਾ). Salok 1, 14:1 (P: 1411).
|
SGGS Gurmukhi-English Dictionary |
unripe, unbaked, imperfect, fragile, temporary, transitory, weak, false, not genuine.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਚੜਾ) ਵਿ. ਜੋ ਪੱਕਿਆ ਨਹੀਂ. ਅਪਕ੍ਵ। 2. ਸ਼੍ਰੱਧਾ ਰਹਿਤ. ਜਿਸ ਦੇ ਮਨ ਵਿੱਚ ਨਿਸ਼ਚਾ ਨਹੀਂ. “ਜੋ ਹੁਕਮ ਨ ਬੂਝੈ ਖਸਮ ਕਾ ਸੋਈ ਨਰ ਕਚਾ.” (ਮਃ ੩ ਵਾਰ ਮਾਰੂ ੧) 3. ਝੂਠਾ. ਪ੍ਰਤਿਗ੍ਯਾ ਭੰਗ ਕਰਨ ਵਾਲਾ. “ਬਚਨ ਕਰੈ ਤੇ ਖਿਸਕਿਜਾਇ ਬੋਲੈ ਸਭੁ ਕਚਾ.” (ਵਾਰ ਮਾਰੂ ੨ ਮਃ ੫) “ਜਿਨਿ ਮਨਿ ਹੋਰੁ ਮੁਖਿ ਹੋਰੁ ਸਿ ਕਾਢੇ ਕਚਿਆ.” (ਆਸਾ ਫਰੀਦ) “ਨਾਨਕ ਕਚੜਿਆ ਸਿਉ ਤੋੜ.” (ਵਾਰ ਮਾਰੂ ੨ ਮਃ ੫) 4. ਬਿਨਸਨ ਹਾਰ. “ਕਾਇਆ ਕਚੀ, ਕਚਾ ਚੀਰੁ ਹੰਢਾਏ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|