Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋh⒤. 1. ਕਿਸੇ ਵਸਤ ਵਿਚੋਂ ਕਢਣਾ/ਨਿਕਾਲਣਾ। 2. ਉੱਚਾ ਕਰਨਾ/ਚੁਕਣਾ(ਭਾਵ)। 3. ਵਖਾਉਣਾ (ਭਾਵ)। 4. ਕਢ ਕੇ, ਵੇਖ ਕੇ (ਕਾਗਜ ਵਿਚੋਂ)। 5. ਕਢ ਕੇ (ਕਸੀਦਾ, ਫੁਲ ਬੂਟੇ)। 6. ਕਢ ਕੇ, ਖੋਲ ਕੇ (ਭਾਵ)। 7. ਬਚਾ ਲੈਣਾ (ਭਾਵ)। 8. ਖੋਦ ਕੇ। 1. drag out, pull out, bring out. 2. raise. 3. show. 4. pulling out. 5. embroider. 6. pulling out. 7. pulls out. 8. dig. ਉਦਾਹਰਨਾ: 1. ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ ॥ Raga Sireeraag 3, 58, 3:2 (P: 36). ਉਦਾਹਰਨ: ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥ (ਬਚਾ ਲੈਂਦਾ, ਲੇਖੇ ਤੋਂ ਕੱਢ ਲੈਂਦਾ). Raga Malaar 1, Vaar 6:7 (P: 1281). 2. ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥ (ਸਿਰ ਕੋਈ ਨਹੀਂ ਚੁੱਕ ਸਕਦਾ). Raga Sireeraag 5, Asatpadee 29, 5:3 (P: 73). 3. ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ॥ (ਮੂੰਹ ਨਹੀਂ ਵਿਖਾ ਸਕਦਾ). Raga Gaurhee 4, Vaar 15, Salok, 4, 1:4 (P: 308). 4. ਕਢਿ ਕਾਗਲੁ ਦਸੇ ਰਾਹੁ ॥ Raga Aaasaa 1, Vaar 15, Salok, 1, 4:8 (P: 471). 5. ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ Raga Sorath 4, Vaar 11:1 (P: 646). ਉਦਾਹਰਨ: ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮੑ ਜਾਣਹੁ ਨਾਰੀ ॥ Raga Basant 1, 10, 2:1 (P: 1171). 6. ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ Raga Raamkalee 3, Vaar 13, Salok, 1, 2:2 (P: 953). 7. ਬਾਹ ਪਕੜਿ ਰੋਗਹੁ ਕਢਿ ਲਇਆ ॥ Raga Bhairo 5, 20, 4:2 (P: 1141). 8. ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥ Raga Nat-Naraain 4, Asatpadee 3, 4:2 (P: 982).
|
SGGS Gurmukhi-English Dictionary |
1. by pulling out/taking out/lifting, by exhibing. 2. exhibit. 3. (aux. v.) by doing/accomplishing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਕੱਢਕੇ. “ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ.” (ਮਃ ੪ ਵਾਰ ਸੋਰ) ਕਸੀਦਾ ਕੱਢਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|