Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṫ. 1. ਕਿਵੇਂ, ਕਿਸ ਤਰ੍ਹਾਂ। 2. ਕਦੋਂ; ਕਿਸ ਦੀ (ਮਹਾਨ ਕੋਸ਼)। 3. ਕਿਧਰੇ, ਕਿਤੇ। 4. ਕਿਸ ਲਈ, ਕਾਹਨੂੰ, ਕਿਉਂ। 5. ਕਿਸ ਪਾਸੇ, ਕਿਧਰ। 6. ਕਿਸ ਤੋਂ। 7. ਕਿਥੇ। 8. ਕੀ। 9. ਕਾਹਦਾ। 10. ਕੱਤਈ, ਬਿਲਕੁਲ, ਨਿਪਟ। 1. how can. 2. of whom. 3. where ever, any where. 4. why. 5. in which direction, whether. 6. from whom. 7. where. 8. what. 9. of what avail. 10 altogather. ਉਦਾਹਰਨਾ: 1. ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥ Raga Maajh 5, Baaraa Maaha-Maajh, 1:5 (P: 133). ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥ Raga Aaasaa 1, Asatpadee 9, 1:1 (P: 416). 2. ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ Raga Gaurhee 1, 17, 1:1 (P: 156). 3. ਜਤ ਕਤ ਦੇਖਉ ਤਤ ਰਹਿਆ ਸਮਾਇ ॥ Raga Gaurhee 5, 138, 4:1 (P: 193). ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ ॥ (ਕਿਤੇ ਵੀ). Raga Aaasaa 5, 9, 1:2 (P: 373). 4. ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥ Raga Gaurhee 5, Sukhmanee 6, 2:2 (P: 269). ਰੇ ਨਰ ਨਾਵ ਚਉੜਿ ਕਤ ਬੋੜੀ ॥ (ਕਿਉਂ). Raga Gaurhee, Kabir, 24, 1:1 (P: 328). 5. ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥ Raga Gaurhee 5, Sukhmanee 6, 6:9 (P: 270). 6. ਤਬ ਕਵਨ ਨਿਡਰੁ ਕਵਨ ਕਤ ਡਰੈ ॥ Raga Gaurhee 5, Sukhmanee 21, 2:8 (P: 291). 7. ਕਤ ਨਹੀ ਠਉਰ ਮੂਲੁ ਕਤ ਲਾਵਉ ॥ (ਪਹਿਲੇ ‘ਕਤ’ ਦੇ ਅਰਥ ‘ਕਿਤੇ’ ਹੈ॥). Raga Gaurhee, Kabir, 21, 1:1 (P: 327). ਹਰਿ ਤਜਿ ਕਤ ਕਾਹੂ ਕੇ ਜਾਂਹੀ ॥ (ਕਿਥੇ). Raga Gaurhee, Kabir, Asatpadee 38, 1:2 (P: 330). ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥ (ਹੋਰ ਕਿਥੇ). Raga Bilaaval 5, 4, 2:1 (P: 848). 8. ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥ Raga Maaroo, Kabir, 1, 2:1 (P: 1103). 9. ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ Raga Kedaaraa 5, 13, 1:2 (P: 1121). 10. ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ॥ Saw-yay, Guru Arjan Dev, 6:7 (P: 1388).
|
SGGS Gurmukhi-English Dictionary |
how? why? where? when? what? what for? to/for/from whom? where ever, anywhere, anytime, whether, at all, by any mean.
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
ਵ੍ਯ. ਕੁਤ: ਕੁਤੋ. ਕਿਉਂ. ਕਿਸ ਲਈ. ਕਾਹੇ ਕੋ. “ ਸਿੰਘਸਰਨ ਕਤ ਜਾਈਐ ਜਉ ਜੰਬੁਕ ਗ੍ਰਾਸੈ?” (ਬਿਲਾ ਸਧਨਾ) “ਕਾਗਰ ਨਾਵ ਲੰਘਹਿ ਕਤ ਸਾਗਰ?” (ਮਲਾ ਮਃ ੫) 2. ਪੜਨਾਂਵ/pron. ਕਿਸ. “ਕਤ ਕੀ ਮਾਈ ਬਾਪ ਕਤ ਕੇਰਾ?” (ਗਉ ਮਃ ੧) 3. ਕ੍ਰਿ.ਵਿ. ਕੁਤ੍ਰ. ਕਿੱਥੇ. ਕਹਾਂ. “ਕਤ ਜਾਈਐ ਰੇ? ਘਰ ਲਾਗੋ ਰੰਗ.” (ਬਸੰ ਰਾਮਾਨੰਦ) 4. ਕਿਤੇ. ਕਹੀਂ. “ਕਤ ਨਹੀਂ ਠੌਰ ਮੂਲੁ ਕਤ ਲਾਵਉ?” (ਗਉ ਕਬੀਰ) ਕਿਤੇ ਥਾਂ ਨਹੀਂ ਬੂਟੀ (ਦਵਾਈ) ਕਿੱਥੇ ਲਾਵਾਂ? 5. ਅ਼. [قط] ਕ਼ਤ਼. ਕੱਟਣ ਦੀ ਕ੍ਰਿਯਾ. “ਸਚਿ ਨ ਲਾਗੈ ਕਤੁ.” (ਮਾਰੂ ਮਃ ੧) ਸੱਚ ਕ਼ਤ਼ਅ਼ ਨਹੀਂ ਕੀਤਾ ਜਾ ਸਕਦਾ. ਭਾਵ, ਸਤ੍ਯ ਖੰਡਨ ਨਹੀਂ ਹੋ ਸਕਦਾ। 6. ਹਸਦ. ਕੀਨਾ. “ਦੰਦੀ ਮੈਲ ਨ ਕਤੁ ਮਨ ਜੀਭੈ ਸਚਾ ਸੋਇ.” (ਮਃ ੧ ਵਾਰ ਸੋਰ) 7. ਦੇਖੋ- ਕ਼ਤ਼ਈ਼. “ਅਖੀ ਕਤ ਨ ਸੰਜਰੈ ਤਿਨ.” (ਭਾਗੁ) 8. ਸੰਸਕ੍ਰਿਤ ਗ੍ਰੰਥਾ ਵਿੱਚ ਇੱਕ ਰਿਖੀ ਦਾ ਨਾਮ “ਕਤ” ਆਇਆ ਹੈ. ਦੇਖੋ- ਕਾਤ੍ਯਾਯਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|