Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaml. ਇਕ ਸੁਫੈਦ ਰੰਗ ਦਾ ਕੋਮਲ ਫੁੱਲ ਜੋ ਪਾਣੀ ਵਿਚ ਹੁੰਦਾ ਹੈ। lotus flower, symbol of chastity, symbol of delicacy. ਉਦਾਹਰਨ: ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥ Raga Sireeraag 1, 27, 2:1 (P: 24). ਚਰਣ ਕਮਲ ਆਤਮ ਆਧਾਰ ॥ (ਪਵਿੱਤਰਤਾ ਦਾ ਪ੍ਰਤੀਕ). Raga Gaurhee 5, 86, 2:1 (P: 181). ਚਰਨ ਕਮਲ ਅਰਾਧਿ ਭਗਵੰਤਾ ॥ (ਕੋਮਲਤਾ ਦਾ ਪ੍ਰਤੀਕ). Raga Gaurhee 5, 119, 2:1 (P: 189). ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥ (ਹਿਰਦੇ ਰੂਪੀ ਕਮਲ). Raga Gaurhee 5, Sukhmanee 1, 7:6 (P: 263). ਜੈਸੇ ਜਲ ਮਹਿ ਕਮਲ ਅਲੇਪ ॥ (ਨਿਰਲੇਪਤਾ). Raga Gaurhee 5, Sukhmanee 8, 1:2 (P: 272). ਕਕਾ ਕਿਰਣਿ ਕਮਲ ਮਹਿ ਪਾਵਾ ॥ (ਹਿਰਦੇ ਵਿਚ). Raga Gaurhee, Kabir, Baavan Akhree, 7:1 (P: 340). ਏਕੋ ਸਰਵਰੁ ਕਮਲ ਅਨੂਪ ॥ (ਭਾਵ ‘ਗੁਰਮੁਖ’ ਸੋਹਣੇ ਕਮਲ ਹਨ). Raga Aaasaa 1, 12, 1:1 (P: 352). ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥ (ਪ੍ਰਮਾਤਾਮਾ). Raga Bilaaval, Kabir, 10, 1:1 (P: 857). ਊਚੈ ਥਲਿ ਫੂਲੇ ਕਮਲ ਅਨੂਪ ॥ (ਆਤਮਾ). Raga Raamkalee 5, 50, 3:2 (P: 898).
|
SGGS Gurmukhi-English Dictionary |
[Sk. n.] Lotus
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. lootus.
|
Mahan Kosh Encyclopedia |
ਸੰ. ਨਾਮ/n. ਕੌਲ ਫੁੱਲ. ਜਲਜ. “ਹਰਿ ਚਰਣਕਮਲ ਮਕਰੰਦ ਲੋਭਿਤ ਮਨੋ.” (ਧਨਾ ਮਃ ੧) Lotus. L. (Nelumbium Sheciosum) 2. ਜਲ। 3. ਅੱਖ ਦਾ ਡੇਲਾ। 2. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ- ਇੱਕ ਨਗਣ-।।।. ਉਦਾਹਰਣ- ਭਜਨ। ਕਰਨ। ਦੁਖਨ। ਦਰਨ॥ (ਅ) ਦੇਖੋ- ਛੱਪਯ ਦਾ ਭੇਦ ੧੪। 5. ਕਮਲਾ ਦਾ ਸੰਖੇਪ. ਲਕ੍ਸ਼ਮੀ (ਲੱਛਮੀ). “ਸਕਲ ਅਨੂਪ ਰੂਪ ਕਮਲ ਬਿਖੈ ਸਮਾਤ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|