Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalmaa. 1. ਮੁਸਲਮਾਨਾਂ ਦਾ ਮੂਲ ਮੰਤਰ। 2. ਲੇਖਣੀ, ਕਲਮ। 1. abbreviation of ‘kalama’ (Mohhamad’s confession of faith). 2. pen, writing instrument. ਉਦਾਹਰਨਾ: 1. ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ Raga Maajh 1, Vaar 7ਸ, 1, 1:3 (P: 140). 2. ਬਸੁਧ ਕਾਗਦ ਬਨਾਰਜ ਕਲਮਾ ਲਿਖਣ ਕਉ ਜੇ ਹੋਇ ਪਵਨ ॥ Raga Aaasaa 5, Chhant 8, 4:5 (P: 458).
|
English Translation |
n.m. uMhammadans' sacred formula; speech, utterance, sentence.
|
Mahan Kosh Encyclopedia |
ਅ਼. [کلمہ] ਕਲਿਮਾ. ਨਾਮ/n. ਮੁਸਲਮਾਨਾਂ ਦਾ ਮੁੱਖਮੰਤ੍ਰ. [لااِلاه ﷲمُحمّد رسُول ﷲ] “ਲਾ ਇਲਾਹ ਇੱਲਲਾਹੁ ਮੁਹ਼ੰਮਦੁੱਰਸੂਲੱਲਾਹ.” ਅਰਥਾਤ- ਕਰਤਾਰ ਬਿਨਾ ਕੋਈ ਪੂਜਣ ਯੋਗ੍ਯ ਨਹੀਂ, ਮੁਹੰਮਦ ਉਸ ਦਾ ਭੇਜਿਆ ਪੈਗੰਬਰ ਹੈ. “ਤਵ ਤੁਰਕ ਜਨਮ ਕਲਮਾ ਉਚਾਰ.” (ਗੁਪ੍ਰਸੂ) 2. ਅਰਥਾਂ ਵਾਲਾ ਪਦ. ਉਹ ਵਾਕ, ਜੋ ਅਰਥ ਰਖਦਾ ਹੈ। 3. ਬਾਤ. ਗੱਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|