Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalvaalee. 1. ਸ਼ਰਾਬ ਵੇਚਣ ਵਾਲੀ। 2. ਸ਼ਰਾਬ ਕੱਢਣ ਵਾਲੀ ਮੱਟੀ। 3. ਕਲਹ (ਦੁੱਖ) ਵਾਲੀ, ਅਸ਼ਾਂਤ। 1. woman selling liquor. 2. pitcher used for extracting liquor. 3. quarrelsome, unpeaceful. ਉਦਾਹਰਨਾ: 1. ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥ Raga Aaasaa 1, 5, 4:1 (P: 350). 2. ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ Raga Bihaagarhaa 4, Vaar 12, Salok, Mardaanaa, 1:1 (P: 553). 3. ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥ Raga Raamkalee 1, Asatpadee 1, 5:1 (P: 903).
|
SGGS Gurmukhi-English Dictionary |
1. woman selling liquor. 2. pitcher used for extracting liquor, alcohol container. 3. turbulent, not peaceful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਲਵਾਰ, ਕਲਵਾਰਿ, ਕਲਵਾਰੀ) ਸੰ. ਕਲ੍ਯਪਾਲ. ਨਾਮ/n. ਕਲ੍ਯ (ਸ਼ਰਾਬ) ਦੇ ਪਾਲਨ ਵਾਲਾ. ਕਲਾਲ. ਕਲ੍ਯਪਾਲੀ. ਕਲਾਲੀ. “ਰੀ ਕਲਵਾਰਿ ਗਵਾਰਿ ਮੂਢਮਤਿ!” (ਕੇਦਾ ਕਬੀਰ) “ਕਲਿ ਕਲਵਾਲੀ ਕਾਮ ਮਦ.” (ਵਾਰ ਬਿਹਾ, ਸ: ਮਰਦਾਨਾ) “ਕਲਿ ਕਲਵਾਲੀ ਮਾਇਆ ਮਦ ਮੀਠਾ.” (ਆਸਾ ਮਃ ੧) 2. ਵਿ. ਕਲਹਵਾਲੀ. “ਕਲਿ ਕਲਵਾਲੀ ਸਰਾ ਨਿਬੇੜੀ.” (ਰਾਮ ਅ: ਮਃ ੧) ਕਲਯੁਗ ਵਿੱਚ ਕਲਹ ਵਾਲੀ ਸ਼ਰਾ ਨਾਲ ਮੁਕੱਦਮੇ ਫ਼ੈਸਲਾ ਹੁੰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|