Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kals. ਮਟ, ਘੜਾ ਜਿਸ ਵਿਚੋਂ ਚੋ ਚੋ ਕੇ ਅਰਕ ਜਾਂ ਸ਼ਰਾਬ ਪੈਂਦੀ ਹੈ। pot in which distilled product or wine drops oozing from the main pot. ਉਦਾਹਰਨ: ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥ Raga Sireeraag, Kabir, 3, 2:1 (P: 92).
|
English Translation |
n.m. pinnacle, finial.
|
Mahan Kosh Encyclopedia |
ਸੰ. ਕਲਸ਼. ਨਾਮ/n. ਮੰਦਰ ਦਾ ਮੁਕਟ, ਜੋ ਸੁਵਰਣ (ਸੋਨੇ) ਨਾਲ ਲਿੱਪਿਆ ਹੁੰਦਾ ਹੈ. Pinnacle. “ਤੈ ਜਨ ਕਉ ਕਲਸ ਦੀਪਾਇਅਉ.” (ਸਵੈਯੇ ਮਃ ੫ ਕੇ) ਤੈਂ ਆਪਣੇ ਦਾਸ ਨੂੰ ਕਲਸ ਵਾਂਙ ਰੌਸ਼ਨ ਕੀਤਾ ਹੈ। 2. ਘੜਾ. “ਕਨਕ ਕਲਸ ਭਰ ਆਨੈ.” (ਸਲੋਹ) 3. ਇਕ ਤੋਲ, ਜੋ ਅਜ ਕਲ ਅੱਠ ਸੇਰ ਦੇ ਬਰਾਬਰ ਹੈ। 4. ਇੱਕ ਛੰਦ, ਜਿਸ ਦਾ ਨਾਉਂ ਉੱਲਾਸ ਭੀ ਹੈ.{571} ਇਹ ਛੰਦ ਦੋ ਛੰਦਾ ਦੇ ਮੇਲ ਤੋਂ ਬਣਾਇਆ ਜਾਂਦਾ ਹੈ. ਜੋ ਛੰਦ ਕਲਸ਼ (ਸਿਰ) ਪੁਰ ਰੱਖਿਆ ਜਾਵੇ, ਉਸ ਦਾ ਅੰਤਿਮ ਪਦ ਦੂਜੇ ਛੰਦ ਦੇ ਮੁੱਢ ਸਿੰਘਾਵਲੋਕਨ ਨ੍ਯਾਯ ਕਰਕੇ ਆਉਣਾ ਚਾਹੀਏ. ਦਸਮਗ੍ਰੰਥ ਵਿੱਚ ਚੌਪਾਈ ਅਤੇ ਤ੍ਰਿਭੰਗੀ ਦੇ ਮੇਲ ਤੋਂ “ਕਲਸ” ਛੰਦ ਰਚਿਆ ਗਿਆ ਹੈ, ਯਥਾ- ਆਦਿ ਅਭੈ ਅਨਗਾਧ ਸਰੂਪੰ, ਰਾਗ ਰੰਗ ਜਿਹ ਰੇਖ ਨ ਰੂਪੰ, ਰੰਕ ਭਯੋ ਰਾਵਤ ਕਹੁੰ ਭੂਪੰ, ਕਹੁੰ ਸਮੁਦ੍ਰ ਸਰਿਤਾ ਕਹੁੰ ਕੂਪੰ,- ਸਰਿਤਾ ਕਹੁੰ ਕੂਪੰ, ਸਮੁਦਸਰੂਪੰ, ਅਲਖਬਿਭੂਤੰ ਅਮਿਤਗਤੰ, ਅਦ੍ਵੈ ਅਬਿਨਾਸੀ, ਪਰਮ ਪ੍ਰਕਾਸੀ, ਤੇਜ ਸੁਰਾਸੀ, ਅਕ੍ਰਿਤਕ੍ਰਿਤੰ, ਜਿਹ ਰੂਪ ਨ ਰੇਖੰ, ਅਲਖ ਅਭੇਖੰ ਅਮਿਤ ਅਦ੍ਵੈਖੰ, ਸਰਬਮਈ, ਸਬ ਕਿਲਵਿਖਹਰਣੰ ਪਤਿਤਉਧਰਣੰ, ਅਸਰਣਸਰਣੰ, ਏਕ ਦਈ. (ਗ੍ਯਾਨ) (ਅ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਛੰਦਾਂ ਦੇ ਮੇਲ ਤੋਂ ਕਲਸ ਛੰਦ ਰਚੇਗਏ ਹਨ, ਜਿਨ੍ਹਾਂ ਦੇ ਕੁਝ ਰੂਪ ਇਸ ਥਾਂ ਲਿਖਦੇ ਹਾਂ. ਚੌਪਈ ਅਤੇ ਸਵੈਯੇ ਦੇ ਮੇਲ ਤੋਂ ਕਲਸ, ਯਥਾ- ਸਤਿਗੁਰ ਸੇਵਿ ਪਰਮਪਦੁ ਪਾਯਉ, ਅਬਿਨਾਸੀ ਅਬਿਗਤੁ ਧਿਆਯਉ, ਤਿਸ ਭੇਟੇ ਦਾਰਿਦ੍ਰ ਨ ਚੰਪੈ, ਕਲ੍ਯਸਹਾਰੁ ਤਾਸੁ ਗੁਣ ਜੰਪੈ.- ਜੰਪਉ ਗੁਣ ਬਿਮਲ ਸੁਜਨ ਜਨ ਕੇਰੇ, ਅਮਿਅਨਾਮੁ ਜਾਕਉ ਫੁਰਿਆ, ਇਨਿ ਸਤਿਗੁਰ ਸੇਵਿ ਸਬਦਰਸੁ ਪਾਯਾ, ਨਾਮੁ ਨਿਰੰਜਨ ਉਰਿ ਧਰਿਆ, ਹਰਿਨਾਮ ਰਸਿਕੁ ਗੋਬਿੰਦਗੁਣਗਾਹਕੁ ਚਾਹਕੁ ਤੱਤ ਸਮੱਤਸਰੇ, ਕਵਿ ਕਲ੍ਯ ਠਕੁਰ ਹਰਿਦਾਸਤਨੇ, ਗੁਰ ਰਾਮਦਾਸ ਸਰ ਅਭਰ ਭਰੇ. (ਸਵੈਯੇ ਮਃ ੪ ਕੇ) (ੲ) ਨਿਤਾ ਅਤੇ ਸਾਰ ਛੰਦ ਦੇ ਮੇਲ ਤੋਂ ਕਲਸ. ਨਿਤਾ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ- ੧੨ ਮਾਤ੍ਰਾ ਅੰਤ ਦੋ ਗੁਰੁ. ਉਦਾਹਰਣ- ਹਮ ਘਰਿ ਸਾਜਨ ਆਏ, ਸਾਚੈ ਮੇਲਿ ਮਿਲਾਏ, ×× ਸਹਜਿ ਮਿਲਾਏ ਹਰਿ ਮਨਿ ਭਾਏ, ਪੰਚ ਮਿਲੇ ਸੁਖ ਪਾਇਆ. ਸਾਈ ਵਸਤੁ ਪਰਾਪਤ ਹੋਈ, ਜਿਸੁ ਸੇਤੀ ਮਨੁ ਲਾਇਆ{572}. ××× (ਸੂਹੀ ਛੰਤ ਮਃ ੧). Footnotes: {571} ਕਵਿ ਸੈਨਾਪਤਿ ਨੇ ਗੁਰੁਸੋਭਾ ਗ੍ਰੰਥ ਵਿੱਚ ਇਸ ਦਾ ਨਾਉਂ ਲੋਟਨ ਛੰਦ ਲਿਖਿਆ ਹੈ. {572} ਮਾਤ੍ਰਾ ਦੀ ਗਿਣਤੀ ਲਈ ਤੁਕਾਂਤ ‘ਪਾਯਾ’ ਅਤੇ ‘ਲਾਯਾ’ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|