ਦੇਖੋ- ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ:-
ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,
ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.{579}
ਅਰਥ ਹੈ ਮੂਲ ਭਲੀ ਤੁਕ ਡਾਰ ਸੁ
ਅਛਰ ਪੁਤ੍ਰ ਹੈਂ ਦੇਖਕੈ ਜੀਜੈ,
ਛੰਦ ਹੈਂ ਫੂਲ ਨਵੋ ਰਸ ਸੋ ਫਲ
ਦਾਨ ਕੇ ਬਾਰਿ ਸੋਂ ਸੀਂਚਬੋ ਕੀਜੈ,
“ਦਾਨ” ਕਹੈ ਯੌਂ ਪ੍ਰਬੀਨਨ ਸੋਂ
ਸੁਥਰੀ ਕਵਿਤਾ ਸੁਨਕੈ ਰਸ ਪੀਜੈ,
ਕੀਰਤਿ ਕੇ ਬਿਰਵਾ ਕਵਿ ਹੈਂ
ਇਨ ਕੋ ਕਬਹੂੰ ਕੁਮਲਾਨ ਨ ਦੀਜੈ.
ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ
ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,
ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ
ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,
ਕਹੈ “ਮਤਿਰਾਮ” ਕੋਊ ਕਵਿਨ ਕੋ ਨਿੰਦੋ ਮਤ
ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,
ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ
ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.
ਕਰਨ ਕੋ ਦੀਨੋ ਸੋਨੋ ਕੋਊ ਤੋ ਬਤਾਵੈ ਹਮੈ
ਕਵਿਨ ਕੇ ਗਾਏ ਗੀਤ ਅਬਹੂ ਲੌ ਸੇਤ ਹੈਂ.
ਭੋਜ ਦੀਨੇ ਹਾਥੀ ਘੋਰਾ ਓਰਾ ਸੇ ਵਿਲਾਯ ਗਏ
ਕਵਿਨ ਕਬਿਤ ਦੀਨੇ ਕੀਰਤਿ ਨਿਕੇਤ ਹੈਂ.
ਜਿਨ ਕੀ ਵਡਾਈ ਮਤਿਰਾਮ ਕਵਿ ਜਗ ਗਾਈ
ਅਜਹੂੰ ਲੌ ਅਜਰ ਅਮਰ ਪੁਰ ਲੇਤ ਹੈਂ.
ਜੇ ਤੌ ਕਛੂ ਰਾਜੀ ਹ੍ਵੈ ਕੈ ਕਵਿ ਦੇਤ ਰਾਜਨ ਕੋ
ਤੇ ਤੌ ਕਹਾਂ ਰਾਜਾ ਰੀਝ ਕਵਿਨ ਕੋ ਦੇਤ ਹੈਂ?
2. ਨਾਮ/n. ਵਾਲਮੀਕਿ। 3. ਸ਼ੁਕ੍ਰ। 4. ਬ੍ਰਹਮਾ। 5. ਪੰਡਿਤ। 6. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ। 7. ਕਲਕੀ ਅਵਤਾਰ ਦਾ ਭਾਈ. ਦੇਖੋ- ਕਲਕੀ। 8. ਦੇਖੋ- ਬਵੰਜਾ ਕਵਿ.
Footnotes:
{579} ਵਿਦ੍ਵਾਨਾ ਨੇ ਅਰਥ ਪਦ ਭਾਵ ਆਦਿ ਦੀ ਚੋਰੀ (Plagiarism) ਨਿੰਦਿਤ ਲਿਖੀ ਹੈ.