Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kasumbʰaa. ਗੂੜੇ ਸ਼ੋਖ ਲਾਲ ਰੰਗ ਦਾ ਫੁਲ ਜਿਸ ਦਾ ਰੰਗ ਕੱਚਾ ਹੁੰਦਾ ਹੈ, ਭਾਵ ਹੈ ਮਾਇਕ ਪਦਾਰਥਾਂ ਦੇ ਓਪਰੇ ਸੁਖ ਅਨੰਦ। saf-flower viz., worldly pleasures, saf-flower’s colour. ਉਦਾਹਰਨ: ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥ Raga Sireeraag 4, Vaar 8ਸ, 3, 2:1 (P: 85).
|
English Translation |
n.m. safflower, Carthamus tinctorius.
|
Mahan Kosh Encyclopedia |
(ਕਸੁੰਭ, ਕਸੁੰਭੜਾ) ਸੰ. कुसुम्भ- ਕੁਸੁੰਭ. ਨਾਮ/n. ਅਗਨਿਸ਼ਿਖ. ਅੱਗ ਦੀ ਸ਼ਿਖਾ ਜੇਹਾ ਜਿਸ ਦਾ ਫੁੱਲ ਹੁੰਦਾ ਹੈ, ਐਸਾ ਇੱਕ ਬੂਟਾ, ਅਤੇ ਇਸ ਦੇ ਫੁੱਲ ਦੀਆਂ ਕੇਸਰ ਜੇਹੀਆਂ ਤਰੀਆਂ. ਇਸ ਦਾ ਲਾਲ ਰੰਗ ਬਹੁਤ ਭੜਕੀਲਾ ਹੁੰਦਾ ਹੈ, ਪਰ ਧੁੱਪ ਅਤੇ ਜਲ ਨਾਲ ਤੁਰਤ ਫਿੱਕਾ ਪੈਜਾਂਦਾ ਹੈ. ਗੁਰਬਾਣੀ ਵਿੱਚ ਮਾਇਕ ਪਦਾਰਥਾਂ ਦੇ ਚਮਤਕਾਰ ਕੁਸੁੰਭਰੰਗ ਜੇਹੇ ਵਰਣਨ ਕੀਤੇ ਹਨ. “ਕੂੜਾ ਰੰਗ ਕਸੁੰਭ ਕਾ.” (ਸ੍ਰੀ ਮਃ ੩) “ਹਥੁ ਨ ਲਾਇ ਕਸੁੰਭੜੈ, ਜਲਿ ਜਾਸੀ ਢੋਲਾ!” (ਸੂਹੀ ਫਰੀਦ) ਦੇਖੋ- ਜਲਿ ੨। 2. ਕੁਸੁੰਭੇ ਦੀ ਤਰਾਂ ਟਪਕਾਇਆ ਅਤੇ ਕੁਸੁੰਭੇ ਜੇਹੇ ਰੰਗ ਦਾ ਅਫ਼ੀਮ ਦਾ ਰਸ, ਜੋ ਰਾਜਪੂਤਾਨੇ ਵਿੱਚ ਬਹੁਤ ਕਰਕੇ ਵਰਤੀਦਾ ਹੈ. “ਪਾਨ ਡਰਾਇ ਕਸੁੰਭੜੇ ਰੂਰੋ.” (ਚਰਿਤ੍ਰ ੧੧੧) ਅਫੀਮ ਦੇ ਰਸ ਵਿੱਚ ਸ਼ਰਾਬ ਮਿਲਾਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|