| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kahaa. 1. ਮੈਂ ਆਖਾਂ, ਕਹਾਂ। 2. ਕਿਵੇਂ, ਕਿਸ ਤਰ੍ਹਾਂ, ਕਿਉਂ;ਕਿਥੇ। 3. ਕਿਥੋਂ। 4. ਕਿਤੇ। 5. ਕਿਸ। 6. ਕਾਹਦਾ, ਕਿਸ ਦਾ। 7. ਕੀ। 8. ਕਿਸ ਲਈ, ਕਾਹਨੂੰ, ਕਿਉਂ। 9. ਕਿਥੇ। 10. ਕਦੇ। 11. ਇਥੇ (ਸਥਾਨਵਾਚੀ) (ਮੁਹਾਵਰੇ ਵਿਚ)। 12. ਕਿਤਨਾ। 13. ਕੀ ਹੋਈ। 1. say, describe, narrate. 2. how, why; where. 3. from where, whence. 4. at some site. 5. why, to whom. 6. of what, of whom. 7. what. 8. for what, why. 9. where. 10. sometimes, at times. 11. here (& there). 12. how much. 13. what is. ਉਦਾਹਰਨਾ:
 1.  ਕੁਦਰਤਿ ਕਵਣ ਕਹਾ ਵੀਚਾਰੁ ॥ Japujee, Guru Nanak Dev, 16:22 (P: 3).
 ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ ॥ Raga Gaurhee 4, 49, 3:1 (P: 167).
 2.  ਕੀਤਾ ਕਹਾ ਕਰੇ ਮਨਿ ਮਾਨੁ ॥ Raga Sireeraag 1, 32, 1:1 (P: 25).
 ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥ (ਕਿਥੇ, ਕਿਵੇਂ). Raga Gaurhee 1, 17, 3:2 (P: 156).
 ਉਦਾਹਰਨ:
 ਤਾ ਕਉ ਕਾੜਾ ਕਹਾ ਬਿਆਪੈ ॥ (ਕਾਹਨੂੰ). Raga Gaurhee 5, 103, 1:2 (P: 186).
 ਉਦਾਹਰਨ:
 ਸੁਧ ਕਹਾ ਹੋਇ ਕਾਚੀ ਭੀਤਿ ॥ Raga Gaurhee 5, Sukhmanee 3, 3:8 (P: 265).
 3.  ਜਾਤੋ ਜਾਇ ਕਹਾ ਤੇ ਆਵੈ ॥ Raga Gaurhee 1, 6, 1:1 (P: 152).
 ਹਿੰਦੂ ਤੁਰਕ ਕਹਾ ਤੇ ਆਏ ਕਿਨਿ ਇਹ ਰਾਹ ਚਲਾਈ ॥ (ਕਿਥੋਂ). Raga Aaasaa, Kabir, 8, 1:1 (P: 477).
 4.  ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥ Raga Gaurhee 3, 29, 2:2 (P: 160).
 5.  ਤਬ ਢੂੰਢਨ ਕਹਾ ਕੋ ਜਾਇਆ ॥ (ਕਿਸ ਲਈ). Raga Gaurhee 5, 110, 4:2 (P: 202).
 ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ ॥ (ਕਿਸ ਕੋਲ). Raga Saarang 5, 73, 1:2 (P: 1218).
 6.  ਕਹੁ ਨਾਨਕ ਕਹਾ ਭੈ ਭਾਈ ॥ Raga Gaurhee 5, 112, 4:1 (P: 202).
 7.  ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ॥ Raga Gaurhee 5, 126, 3:1 (P: 206).
 ਉਦਾਹਰਨ:
 ਤਉ ਮੂੜਾ ਕਹੁ ਕਹਾ ਕਰੇਇ ॥ Raga Gaurhee 5, Sukhmanee 5, 1:4 (P: 268).
 ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥ (ਕੀ ਹੋਇਆ, ਹੇ ਨਰ). Raga Gaurhee, Kabir, 67, 1:2 (P: 338).
 8.  ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ॥ Raga Gaurhee 5, Baavan Akhree, 4 Salok:1 (P: 250).
 ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥ (ਕਿਉਂ). Raga Sorath 9, 2, 2:2 (P: 631).
 ਮੋ ਕਉ ਕਹਾ ਸਤਾਵਹੁ ਬਾਰ ਬਾਰ ॥ (ਕਿਉਂ). Raga Basant, Kabir, 4, 3:1 (P: 1194).
 9.  ਧੰਧੇ ਕਹਾ ਬਿਆਪਹਿ ਤਾਹੂ ॥ (ਉਹ ਧੰਧਿਆਂ ਵਿਚ ਕਿਥੇ ਲਗਦੇ ਹਨ?). Raga Gaurhee 5, Baavan Akhree, 4:5 (P: 251).
 ਨਾ ਜਾਨਾ ਬੈਕੁੰਠ ਕਹਾ ਹੀ ॥ (ਕਿਥੇ ਹੈ?). Raga Gaurhee, Kabir, 10, 1:1 (P: 325).
 10.  ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥ Raga Devgandhaaree 5, 2, 1:2 (P: 528).
 11.  ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥ (ਜਿਥੇ ਕਿਥੇ). Raga Gond 4, 3, 1:2 (P: 860).
 12.  ਆਵੈਗੀ ਨੀਦ ਕਹਾ ਲਗੁ ਸੋਵਉ ॥ (ਕਿਤਨਾ ਚਿਰ, ਕਦ ਤੱਕ). Raga Malaar Ravidas, 3, 1:2 (P: 1293).
 ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ ॥ (ਕਦ ਤੱਕ). Saw-yay, Guru Arjan Dev, 5:1 (P: 1388).
 13.  ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥ (ਤੇਰੀ ਵਡਿਆਈ (ਗੁਣ) ਕੀ ਹੋਈ ਜੇਕਰ ਕਰਮਾਂ ਦੇ ਝਗੜੇ ਨ ਗਲੋਂ ਲਹਿਣ). Raga Bilaaval, Saadhnaa, 1, 1:2 (P: 858).
 | 
 
 | SGGS Gurmukhi-English Dictionary |  | 1. say, describe, narrate; said, narrated. 2. how? why? where? from where? at what site? from whom? to/of/for whom? to/of/for what? how much? what is? 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਕਥਨ ਕੀਤਾ. ਕਿਹਾ। 2. ਕ੍ਰਿ.ਵਿ. ਕੁਤ੍ਰ. ਕਹਾਂ. ਕਿੱਥੇ. ਸੰ. ਕੁਹਯਾ. “ਕਹਾ ਸੁਖੇਲ ਤਬੇਲਾ ਘੋੜੇ?” (ਆਸਾ ਅ: ਮਃ ੧) 3. ਕ੍ਯੋਂ. ਕਿਸ ਲਈ. “ਸਿਮਰਤ ਕਹਾ ਨਹੀ.” (ਸੋਰ ਮਃ ੯) 4. ਪੜਨਾਂਵ/pron. ਕਿਸ. “ਆਨ ਕਹਾ ਪਹਿ ਜਾਵਹੁ?” (ਸਾਰ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |