Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaa-i. 1. ਕੋਈ। 2. ਕਿਸ ਲਈ, ਕਾਹਦੇ ਲਈ, ਕਿਉਂ। 3. ਕਿਸ ਨੂੰ। 4. ਕਿਵੇਂ, ਕਿੰਝ। 5. ਕਾਹਦੀ, ਕੀ ਹੈ। 6. ਕਿਤੋਂ, ਕਿਸੇ ਹੋਰ ਥਾਂ ਤੋਂ। 1. any, a bit. 2. for what, why. 3. to whom. 4. how. 5. in what. 6. any other. ਉਦਾਹਰਨਾ: 1. ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਉ ਕਾਇ ॥ Raga Sireeraag 1, 14, 1:2 (P: 19). ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥ (ਕੋਈ ਵੀ, ਰਤਾ ਵੀ). Raga Raamkalee 1, Oankaar, 53:4 (P: 938). 2. ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥ Raga Gaurhee 5, Baavan Akhree, 33:1 (P: 257). 3. ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥ Raga Gaurhee, Kabir, 47, 3:1 (P: 333). 4. ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥ Raga Bilaaval Ravidas 1, 3:1 (P: 858). 5. ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥ Raga Maaroo 1, 7, 3:2 (P: 991). 6. ਜਗਿਜੀਵਨ ਜੁਗਤਿ ਨ ਮਿਲੈ ਕਾਇ ॥ Raga Basant 1, 2, 1:1 (P: 1168).
|
SGGS Gurmukhi-English Dictionary |
[P. pro.] Some, nay
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਾਂਇ) ਕ੍ਰਿ. ਵਿ. ਕਾਹੇ. ਕਿਉਂ. “ਕਾਇ ਪਾਪ ਕਮਾਈਐ?” (ਆਸਾ ਛੰਤ ਮਃ ੫) “ਕਾਇ ਪਟੋਲਾ ਪਾੜਤੀ?” (ਸ. ਫਰੀਦ) “ਤੂ ਕਾਂਇ ਗਰਬਹਿ ਬਾਵਲੀ?” (ਬਸੰ ਰਵਿਦਾਸ) 2. ਕਿਸ ਵਾਸਤੇ. ਕਿਉਂਕਰ. “ਕੇਸ ਮੁਡਾਏ ਕਾਂਇ?” (ਸ. ਕਬੀਰ) 3. ਪੜਨਾਂਵ/pron. ਕਿਸ ਨੂੰ. ਕਿਸੀ. ਕਿਸੇ. “ਜਗਜੀਵਨੁ ਜੁਗਤਿ ਨ ਮਿਲੈ ਕਾਇ.” (ਬਸੰ ਮਃ ੧) 4. ਕੋਈ. “ਜਗਤ ਮਾਹਿਂ ਇਨ ਸਮ ਨ ਕਾਇ.” (ਗੁਪ੍ਰਸੂ) 5. ਸੰ. ਕਾਯ. ਨਾਮ/n. ਦੇਹ. ਸ਼ਰੀਰ. ਜਿਸਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|