Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaan. 1. ਸ੍ਰੀ ਕ੍ਰਿਸ਼ਨ ਜੀ। 2. ਕੰਨ। 3. ਕਾਨੇ। 4. ਤੀਰ। 1. Sri Krishan Ji. 2. ears. 3. reeds. 4. arrows. ਉਦਾਹਰਨਾ: 1. ਕਾਨ ਕੁੰਡਲੀਆ ਬਸਤ੍ਰ ਓਢਲੀਆ ॥ Raga Aaasaa 5, 55, 1:1 (P: 385). 2. ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥ Raga Devgandhaaree 9, 1, 2:1 (P: 536). 3. ਦੁਆਰ ਊਪਰਿ ਝਿਲਕਾਵਹਿ ਕਾਨ ॥ Raga Gond, Kabir, 6, 1:2 (P: 871). 4. ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ ॥ Raga Maaroo 1, 12, 1:3 (P: 993).
|
SGGS Gurmukhi-English Dictionary |
1. ears. 2. Lord Krishna. 3. reeds, twigs. 4. arrows.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. see ਕੰਨ ear. (2) n.f. see ਖਾਣ1.
|
Mahan Kosh Encyclopedia |
ਨਾਮ/n. ਕਰਣ. ਕੰਨ. “ਮੰਤੁ ਦੀਓ ਹਰਿ ਕਾਨ.” (ਪ੍ਰਭਾ ਮਃ ੪) 2. ਕਾਨਾ. ਸਰਕੁੜੇ ਦਾ ਕਾਂਡ. “ਦੀਸਹਿ ਦਾਧੇ ਕਾਨ ਜਿਉ.” (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। 3. ਜੁਲਾਹੇ ਦੀ ਤਾਣੀ ਦੇ ਕਾਨੇ. “ਦੁਆਰ ਊਪਰਿ ਝਿਲਕਾਵਹਿ ਕਾਨ.” (ਗੌਂਡ ਕਬੀਰ) 4. ਕਾਨ੍ਹ. ਕ੍ਰਿਸ਼ਨ. “ਗਾਵਹਿ ਗੋਪੀਆ ਗਾਵਹਿ ਕਾਨ.” (ਵਾਰ ਆਸਾ) 5. ਦੇਖੋ- ਕਾਣ, ਕਾਣਿ ਅਤੇ ਕਾਨਿ। 6. ਤੀਰ. ਬਾਣ. “ਪ੍ਰੇਮ ਕੇ ਕਾਨ ਲਗੇ ਤਨ ਭੀਤਰਿ.” (ਮਾਰੂ ਮਃ ੧) 7. ਫ਼ਾ. [کان] ਖਾਣਿ. ਆਕਰ। 8. ਤੁ. [قان] ਕ਼ਾਨ. ਲਹੂ. ਰੁਧਿਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|