Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaamḋʰén⒰. ਮਨ ਇਛਤ ਪਦਾਰਥ ਦੇਣ ਵਾਲੀ ਸਵਰਗਾਂ ਦੀ ਗਊ ਜੋ ਸਮੁੰਦਰ ਰਿੜਕਨ ਤੇ ਦੇਵਤਿਆਂ ਨੂੰ ਪ੍ਰਾਪਤ ਹੋਈ ਸੀ। elysian cow which the demigods found on churning the sea. ਉਦਾਹਰਨ: ਗਾਡਰ ਲੇ ਕਾਮਧੇਨੁ ਕਰਿ ਪੂਜੀ ॥ Raga Gaurhee 5, 160, 3:1 (P: 198).
|
SGGS Gurmukhi-English Dictionary |
as per Hindu Mythology a wish-fulfilling elysian cow (it is said that the demigods found it on churning the sea).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਾਮਧੇਨ, ਕਾਮਧੈਨ) ਪੁਰਾਣਾਂ ਅਨੁਸਾਰ ਸੁਰਗ ਦੀ ਇੱਕ ਗਊ, ਜੋ ਸਮੁੰਦਰ ਰਿੜਕਣ ਸਮੇਂ ਨਿਕਲੀ ਹੈ. ਇਹ ਮਨਚਿਤਵੇ ਪਦਾਰਥ ਦੇਣ ਕਰਕੇ ਕਾਮਧੇਨੁ ਸਦਾਉਂਦੀ ਹੈ. “ਅਨਿਕ ਬਸੁਧਾ ਅਨਿਕ ਕਾਮਧੇਨ.” (ਸਾਰ ਅ: ਮਃ ੫) “ਕਾਮਧੇਨੁ ਸੋਹੀ ਦਰਬਾਰੇ.” (ਮਾਰੂ ਸੋਲਹੇ ਮਃ ੫) “ਕਾਮਧੈਨ ਬਸਿ ਜਾਕੇ.” (ਮਾਰੂ ਰਵਿਦਾਸ) ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਦਕ੍ਸ਼ ਦੀ ਕੰਨ੍ਯਾ ਸੁਰਭਿ ਦੇ ਉਦਰ ਤੋਂ ਕਸ਼੍ਯਪ ਦੀ ਬੇਟੀ ਰੋਹਿਣੀ ਜਨਮੀ. ਰੋਹਿਣੀ ਦੇ ਗਰਭ ਤੋਂ ਸੂਰਸੇਨ ਵਸੁ ਦੇ ਵੀਰਯ ਕਰਕੇ ਕਾਮਧੇਨੁ ਦਾ ਜਨਮ ਹੋਇਆ. ਇੱਕ ਵਿਸ਼ਈ ਵੇਤਾਲ ਕਾਮਧੇਨੁ ਦੀ ਸੁੰਦਰਤਾ ਦੇਖਕੇ ਮੋਹਿਤ ਹੋ ਗਿਆ ਅਤੇ ਬੈਲ ਦਾ ਰੂਪ ਧਾਰਕੇ ਉਸ ਨੇ ਕਾਮਧੇਨੁ ਨਾਲ ਭੋਗ ਕੀਤਾ, ਜਿਸ ਤੋਂ ਇੱਕ ਵਡੇ ਕ਼ੱਦ ਦਾ ਬੈਲ “ਨੰਦਿ” ਜਨਮਿਆ, ਜੋ ਸ਼ਿਵ ਦਾ ਵਾਹਨ ਹੋਇਆ। 2. ਬ੍ਰਹ੍ਮਵੈਵਰਤ ਪੁਰਾਣ ਅਨੁਸਾਰ ਕਪਿਲਾ ਨਾਮਕ ਕਾਮਧੇਨੁ ਇੱਕ ਗਊ, ਜੋ ਮਨਚਿਤਵੇ ਪਦਾਰਥ ਦਿੰਦੀ ਸੀ. ਇਹ ਗਾਂ ਵਿਸ਼ਨੁ ਨੇ ਬ੍ਰਹਮਾ ਨੂੰ ਦਿੱਤੀ ਸੀ, ਉਸ ਤੋਂ ਭ੍ਰਿਗੁ ਨੂੰ ਅਤੇ ਉਸ ਪਾਸੋਂ ਜਮਦਗ੍ਨਿ ਰਿਖੀ ਨੂੰ ਪ੍ਰਾਪਤ ਹੋਈ. ਜਦ ਕਾਰਤਵੀਰਯ ਨੇ ਜਮਦਗ੍ਨਿ ਮਾਰਦਿੱਤਾ, ਤਦ ਇਹ ਬ੍ਰਹਮਲੋਕ ਨੂੰ ਚਲੀਗਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|