Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaaree. 1. ਲਕੀਰਾਂ। 2. ਕੰਮ, ਆਹਰ। 3. ਕਾਲੀ। 4. ਇਲਾਜ, ਉਪਾ। 5. ਕੰਮ ਕਰਨ ਵਾਲੇ, ਕਾਰਜਸ਼ੀਲ ਅਨਸਰ, ਕਾਰਿੰਦੇ। 6. ਕਰਨ ਵਾਲਾ। 1. lines. 2. avocation, deed. 3. black. 4. treatment. 5. workers. 6. doer. ਉਦਾਹਰਨਾ: 1. ਕਾਰੀ ਕਢੀ ਕਿਆ ਥੀਐ ਜਾ ਚਾਰੇ ਬੈਠੀਆਂ ਨਾਲਿ ॥ Raga Sireeraag 4, Vaar 20ਸ, 1, 1:2 (P: 91). 2. ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥ Raga Maajh 5, 46, 3:3 (P: 108). ਬਹੂ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ॥ (ਬਲਵੰਤਾਂ ਵਾਲੇ ਕੰਮ ਕਰਨ ਵਾਲਾ). Salok Sehaskritee, Gur Arjan Dev, 7:1 (P: 1354). 3. ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ ॥ Raga Aaasaa 5, 51, 3:1 (P: 384). 4. ਸਤਿਗੁਰੂ ਫੁਰਮਾਇਆ ਕਾਰੀ ਏਹੁ ਕਰੇਹੁ ॥ Raga Bihaagarhaa 4, Vaar 15, Salok, 3, 2:1 (P: 554). 5. ਸਤੁ ਸੰਤੋਖੁ ਨਗਰ ਮਹਿ ਕਾਰੀ ॥ Raga Maaroo 1, Solhaa 16, 16:1 (P: 1037). 6. ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ ॥ Raga Raamkalee 1, Asatpadee 9, 14:1 (P: 908).
|
SGGS Gurmukhi-English Dictionary |
1. lines, boundary-lines; surrounded by. 2. black. 3. avocation, deeds, doings, work, occupation. 4. workers, doers. 5. treatment, remedy, solution, a way.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. serious; grievous, mortal, fatal; effective, effectual.
|
Mahan Kosh Encyclopedia |
ਨਾਮ/n. ਕ੍ਰਿਯਾ. ਕਾਰਯ੍ਯ “ਸਤਿਗੁਰੂ ਫੁਰਮਾਇਆ ਕਾਰੀ ਏਹੁ ਕਰੇਹੁ.” (ਮਃ ੩ ਵਾਰ ਬਿਹਾ) 2. ਇਲਾਜ. ਉਪਾਯ. “ਵੈਦ ਕਿ ਜਾਣੈ ਕਾਰੀ?” (ਮਾਰੂ ਮਃ ੧) “ਸੰਤਹੁ ਇਹਾ ਬਤਾਵਹੁ ਕਾਰੀ.” (ਸੋਰ ਮਃ ੫) 3. ਕਾਲੀ ਦੇਵੀ. “ਸੰਘਾਰ ਦਈ ਰਨ ਕਾਰੀ.” (ਚੰਡੀ ੨) 4. ਕਾਲੀਨਾਗ, ਜਿਸ ਨੂੰ ਕ੍ਰਿਸ਼ਨ ਜੀ ਨੇ ਜਮੁਨਾ ਵਿੱਚੋਂ ਕੱਢਿਆ ਸੀ. “ਪ੍ਰਾਨ ਡਸੈ ਜਬ ਕਾਰੀ.” (ਕ੍ਰਿਸਨਾਵ) 5. ਕਾਰ. ਰੇਖਾ. ਲੀਕ. “ਕਾਰੀ ਕਢੀ ਕਿਆ ਥੀਐ?” (ਮਃ ੧ ਵਾਰ ਸ੍ਰੀ) 6. ਵਿ. ਕਾਲੀ. ਸਿਆਹ. “ਕਾਜਰਕੋਠ ਮਹਿ ਭਈ ਨ ਕਾਰੀ.” (ਆਸਾ ਮਃ ੫) 7. ਸੰ. कारिन्. ਵਿ. ਕਰਨ ਵਾਲਾ. “ਕੁਕ੍ਰਿਤ ਪ੍ਰਨਾਸਨਕਾਰੀ.” (ਹਜਾਰੇ ੧੦) “ਅੰਤਰਿ ਸ਼ਬਦ ਰਵਿਆ ਗੁਣਕਾਰੀ.” (ਰਾਮ ਅ: ਮਃ ੧) 8. ਕਾਰ ਕਰਨ ਵਾਲਾ. ਪ੍ਰਧਾਨ. ਮੁਖੀਆ. “ਸਤੁ ਸੰਤੋਖੁ ਨਗਰ ਮਹਿ ਕਾਰੀ.” (ਮਾਰੂ ਸੋਲਹੇ ਮਃ ੧) 9. ਫ਼ਾ. [کاری] ਅਸਰਵਾਲਾ. ਮੁਅੱਸਿਰ। 10. ਗਹਿਰਾ. ਡੂੰਘਾ. “ਤਨ ਸ੍ਰੌਨ ਜਾਰੀ ਭਯੋ ਜਖਮ ਕਾਰੀ.” (ਸਲੋਹ) 11. ਅ਼. [قاری] ਕ਼ਾਰੀ. ਪੜ੍ਹਨ ਵਾਲਾ। 12. ਕੁਰਾਨ ਨੂੰ ਸ਼ੁੱਧ ਪੜ੍ਹਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|