Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaalee. 1. ਪੰਜ ਫਨਾਂ ਵਾਲਾ ਇਕ ਨਾਗ ਜੋ ਜਮਨਾ ਦੇ ਛੰਬ ਵਿਚ ਰਹਿੰਦਾ ਸੀ ਤੇ ਜਿਸ ਨੂੰ ਸ੍ਰੀ ਕ੍ਰਿਸ਼ਨ ਜੀ ਨੇ ਵਸ ਕੀਤਾ ਸੀ ਤੇ ਛੰਬ ਨੂੰ ਛੱਡ ਸਮੁੰਦਰ ਵਿਚ ਜਾ ਵਸਨ ਲਈ ਕਿਹਾ। 2. ਕਾਲੇ ਰੰਗ ਦੀ। 3. ਜੁਆਨੀ, ਕਾਲੇ ਬਲਾਂ ਤੋਂ (ਭਾਵ)। 4. ਮਨ ਕਰਕੇ ਮਾੜੇ ਫੁਰਨਿਆਂ (ਨੀਅਤ) ਵਾਲੀ। 1. a serpent have five expanded hoods. 2. of back colour. 3. youth, back hair. 4. wicked, having negative thinking. ਉਦਾਹਰਨਾ: 1. ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥ Raga Aaasaa 1, 7, 2:1 (P: 350). 2. ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥ Raga Soohee, Farid, 1, 2:1 (P: 794). 3. ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੇ ॥ Raga Maaroo 1, Asatpadee 8, 8:1 (P: 1014). ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ Salok, Farid 13:1 (P: 1378). 4. ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥ Raga Maaroo 3, Vaar 5, Salok, 1, 1:1 (P: 1088).
|
SGGS Gurmukhi-English Dictionary |
[Var.] From Kālā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਕਾਲੇ ਰੰਗ ਦੀ ਦੇਵੀ. ਕਾਲਿਕਾ. ਮਾਰਕੰਡੇਯ ਪੁਰਾਣ ਅਨੁਸਾਰ ਯੁੱਧ ਸਮੇ ਦੁਰਗਾ ਦੇ ਮੱਥੇ ਵਿੱਚੋਂ ਪ੍ਰਗਟੀ ਭਯੰਕਰ ਦੇਵੀ, ਜਿਸਨੇ ਦੈਂਤਾਂ ਦਾ ਲਹੂ ਪੀਤਾ. ਕਾਲੀ ਦੇ ਉਪਾਸਕਾਂ ਨੇ ਅਨੇਕ ਮੰਦਿਰ ਪੂਜਾ ਲਈ ਬਣਾਏ ਹਨ, ਪਰ ਸਭ ਤੋਂ ਪ੍ਰਸਿੱਧ ਕੱਲਕੱਤੇ ਵਿੱਚ ਕਾਲੀ ਬਾੜੀ ਦਾ ਮੰਦਿਰ ਹੈ, ਜਿਸ ਦੀ ਬਲੰਈ ੯੦ ਫੁਟ ਅਤੇ ਚਾਰੇ ਬਾਹੀਆਂ ੭੫-੭੫ ਫੁਟਦੀਆਂ ਹਨ, ਇਹ ਆਦਿ ਗੰਗਾ ਦੇ ਕਿਨਾਰੇ ਬਾਰੀਸਾਲ ਦੇ ਚੌਧਰੀ ਵੰਸ਼ ਨੇ, ਸਨ ੧੮੦੯ ਦੇ ਕਰੀਬ ਬਣਾਇਆ ਹੈ. ਆਖਿਆ ਜਾਂਦਾ ਹੈ ਕਿ ਇਹ ਕਾਲੀ ਦੇ ਪ੍ਰਾਚੀਨ ਮੰਦਿਰ ਦੇ ਥਾਂ ਉੱਤੇ ਹੀ ਬਣਾਇਆ ਗਿਆ ਹੈ, ਜੋ ਸਤੀ ਦੇ ਸੱਜੇ ਪੈਰ ਦੇ ਅੰਗੂਠਾ ਡਿਗਣ ਦੇ ਥਾਂ ਸ਼ਾਕ੍ਤਿਕਾਂ ਵਲੋਂ ਉਸਾਰਿਆ ਗਿਆਸੀ. ਇਸ ਮੰਦਿਰ ਅੰਦਰ ਤਿੰਨ ਨੇਤ੍ਰਾਂ ਵਾਲੀ ਭਯੰਕਰ ਕਾਲੀ ਦੀ ਸਿਆਹ ਮੂਰਤਿ ਹੈ ਜਿਸਦੀਆਂ ਅੱਖਾਂ, ਭੌਹਾਂ, ਮੂੰਹ ਤੋਂ ਬਾਹਰ ਲਟਕਦੀ ਜੀਭ, ਸੋਨੇ ਦੀਆਂ ਹਨ. ਦੁਰਗਾ ਪੂਜਾ ਦੇ ਦਿਣੀ (ਚੇਤ ਅਤੇ ਅੱਸੂ ਦੇ ਨਵਰਾਤ੍ਰ ਸਮੇ) ਬਕਰੇ ਝੋਟੇ ਬਲਿਦਾਨ ਕੀਤੇ ਜਾਂਦੇ ਹਨ. “ਦੈਤਨ ਕੇ ਵਧ ਕਰਨ ਕੋ ਨਿਜ ਭਾਲ ਤੇ ਜ੍ਵਾਲ ਕੀ ਲਾਟ ਨਿਕਾਸੀ। ਕਾਲੀ ਪ੍ਰਤੱਛ ਭਈ ਤਿਹ ਤੇ ਰਨ ਫੈਲ ਰਹੀ ਭਯ ਭੀਰੁ ਪ੍ਰਭਾ ਸੀ.” ××× ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ.” (ਚੰਡੀ ੧) 2. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। 3. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। 4. ਇੱਕ ਸਰਪ, ਜੋ ਕ੍ਰਿਸ਼ਨ ਜੀ ਨੇ ਜਮੁਨਾ ਤੋਂ ਨੱਥ ਕੇ ਕੱਢ ਦਿੱਤਾ ਸੀ. ਕਾਲੀਯ. “ਕਾਲੀ ਨਥਿ ਕਿਆ ਵਡਾ ਭਇਆ?” (ਆਸਾ ਮਃ ੧) 5. ਕਲ੍ਹ. ਕਲ੍ਯ. “ਮਤ ਜਾਣਹੁ ਆਜਿ ਕਿ ਕਾਲੀ.” (ਧਨਾ ਮਃ ੪) 6. ਵਿ. ਸ੍ਯਾਹ. ਕਾਲਿਮਾ ਸਹਿਤ. ਕਾਲੀ. “ਕਾਲੀ ਕੋਇਲ ਤੂ ਕਿਤ ਗੁਨਿ ਕਾਲੀ?” (ਸੂਹੀ ਫਰੀਦ) 7. ਕਲੰਕਿਤ. ਦੂਸ਼ਿਤ. “ਕਾਲੀ ਹੋਈਆ ਦੇਹੁਰੀ.” (ਸਵਾ ਮਃ ੧) “ਚਹੁ ਜੁਗੀ ਕਲਿ ਕਾਲੀ ਕਾਂਢੀ.” (ਮਃ ੩ ਵਾਰ ਸੋਰ) 8. ਕਾਲੀਨ ਦਾ ਸੰਖੇਪ. ਜੈਸੇ- ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ- ਕਾਲੀਨ ੨। 9. ਡਿੰਗ. ਅਫੀਮ. ਅਹਿਫੇਨ। 10. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. “ਕਾਲੀ ਜਿਨ੍ਹੀ ਨ ਰਾਵਿਆ, ਧਉਲੀ ਰਾਵੈ ਕੋਇ?” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|