Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
K⒤. 1. ਅਥਵਾ, ਜਾਂ। 2. ਪ੍ਰਸ਼ਨ ਬੋਧਕ, ਕੀ, ਕਾਹਦੇ ਲਈ, ਕਿਉਂ, ਕਿਵੇਂ। 3. ਵਿਚ। 4. ਕਿਸ। 5. ਕੇ; ਤਾ ਕਿ (ਦਰਪਣ)। 6. ਪ੍ਰਸੰਗ ਦੀ ਇਬਾਰਤ ਨੂੰ ਜੋੜਨ ਵਾਲਾ ਸ਼ਬਦ, ਸਬੰਧਕ (Conjunction)। 7. ਨਿਰਰਥਕ ਸ਼ਬਦ, ਕੇਵਲ ਟੇਕ ਲਈ ਵਰਤਿਆ ਗਿਆ ਸ਼ਬਦ। 1. what else, or. 2. then, for what, what else, why, how, or. 3. or, in. 4. what. 5. so that. 6. conjunction. 7. the word used only for metre/rhythm. ਉਦਾਹਰਨਾ: 1. ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥ (ਵਿਚਕਾਰਲੇ ‘ਕਿ’ ਦੇ ਅਰਥ ‘ਵਿਚ’ ਹਨ). Raga Sireeraag 1, Asatpadee 11, 8:2 (P: 60). ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥ (ਜਾਂ). Raga Gaurhee, Kabir, 42, 1:1 (P: 331). 2. ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ Japujee, Guru Nanak Dev, 4:4 (P: 2). ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥ (ਕਾਹਦੇ ਲਈ, ਕੀ). Raga Sireeraag 1, 3, 1:3 (P: 15). ਆਪਿ ਕਰਾਏ ਕਰਤਾ ਸੋਈ॥ ਹੋਰੁ ਕਿ ਕਰੇ ਕੀਤੈ ਕਿਆ ਹੋਈ ॥ (ਕਿਉਂ). Raga Maajh 3, Asatpadee 24, 8:2 (P: 124). ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥ (ਕਿਵੇਂ). Raga Gaurhee 1, Chhant 2, 3:6 (P: 243). ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ (ਕਿਵੇਂ). Raga Gaurhee 5, Sukhmanee 16, 3:3 (P: 284). ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥ (ਕਾਹਦਾ/ਕਾਹਦੀ). Raga Gaurhee, Kabir, 68, 1:2 (P: 338). ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥ (ਕਾਹਦੇ ਲਈ, ਕਿਉਂ). Raga Goojree 3, Vaar 7ਸ, 3, 1:2 (P: 511). 3. ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥ Raga Sireeraag 1, Asatpadee 17, 4:2 (P: 64). ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥ (ਪਹਿਲੇ ‘ਕਿ’ ਦੇ ਅਰਥ ‘ਅਥਵਾ/ਜਾਂ’ ਹੈ). Raga Aaasaa 1, Patee, 14:1 (P: 433). 4. ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ ॥ Raga Aaasaa 1, Asatpadee 9, 5:4 (P: 416). 5. ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ ॥ Funhe, Guru Arjan Dev, 2:1 (P: 1361). 6. ਆਸਾ ਇਤੀ ਆਸ ਕਿ ਆਸ ਪੁਰਾਈਐ ॥ Funhe, Guru Arjan Dev, 5:1 (P: 1362). 7. ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥ Saw-yay, Guru Arjan Dev, 1:8 (P: 1385).
|
SGGS Gurmukhi-English Dictionary |
[P. pro.] What P. adv. What for, why; P. conj. Sometimes
SGGS Gurmukhi-English Data provided by
Harjinder Singh Gill, Santa Monica, CA, USA.
|
English Translation |
conj. that, or.
|
Mahan Kosh Encyclopedia |
ਵਿ. ਕਿਤਨਾ. ਕੇਤਾ. ਦੇਖੋ- ਕਿਚਰ। 2. ਵ੍ਯ. ਪ੍ਰਸੰਗ ਦੀ ਇਬਾਰਤ ਨੂੰ ਜੋੜਨ ਵਾਲਾ ਸ਼ਬਦ. ਦੂਸਰੇ ਦੇ ਕਥਨ ਅਥਵਾ- ਪ੍ਰਕਰਣ ਬੋਧ ਕਰਾਉਣ ਵਾਲਾ ਸ਼ਬਦ, ਜੈਸੇ- “ਉਸ ਨੇ ਆਖਿਆ ਕਿ ਮੈ ਇਹ ਕੰਮ ਆਪ ਹੀ ਕਰ ਲਵਾਂਗਾ.” 3. ਯਾ. ਅਥਵਾ- “ਸਾਧੁ ਮਿਲੈ ਸਿਧਿ ਪਾਈਐ ਕਿ ਇਹੁ ਜੋਗ ਕਿ ਭੋਗ.” (ਗਉ ਕਬੀਰ) “ਘਟ ਮਹਿ ਜੀਉ ਕਿ ਪੀਉ.” (ਸ. ਕਬੀਰ) 4. ਪ੍ਰਸ਼ਨ ਬੋਧਕ. ਕਿਆ. ਕੀ. “ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ?” (ਸੋਰ ਅ: ਮਃ ੧) “ਸੂਰੁ ਕਿ ਸਨਮੁਖ ਰਨ ਤੇ ਡਰਪੈ?” (ਗਉ ਕਬੀਰ) 5. ਪੜਨਾਂਵ/pron. ਕਿਸ. “ਬਿਨੁ ਗੁਰਸਬਦੈ ਜਨਮ ਕਿ ਲੇਖਹਿ?” (ਆਸਾ ਮਃ ੧) ਕਿਸ ਗਿਣਤੀ ਵਿੱਚ ਹੈ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|