Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiraṇ⒤. ਰਿਸ਼ਮ, ਰੋਸ਼ਨੀ ਦੀ ਸੂਖਮ ਰੇਖਾ। rays. ਉਦਾਹਰਨ: ਕਕਾ ਕਿਰਣਿ ਕਮਲ ਮਹਿ ਪਾਵਾ ॥ (ਗਿਆਨ ਰੂਪੀ ਰਿਸ਼ਮ). Raga Gaurhee, Kabir, Baavan Akhree, 7:1 (P: 340). ਆਪੇ ਸੂਰੁ ਕਿਰਣਿ ਬਿਸਥਾਰੁ ॥ Raga Aaasaa 5, 68, 2:1 (P: 387). ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ ॥ Sava-eeay of Guru Amardas, 1:5 (P: 1392).
|
SGGS Gurmukhi-English Dictionary |
rays of, of/with/by/for rays.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਿਰਣੀ) ਵਿ. ਕਿਰਣ ਵਾਲਾ. ਅੰਸ਼ੁਮਾਨ। 2. ਨਾਮ/n. ਚੰਦ੍ਰਮਾ. “ਸਹਜਿ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ.” (ਸਵੈਯੇ ਮਃ ੨ ਕੇ) ਗੁਰੁ ਨਾਨਕ ਚੰਦ੍ਰਮਾ ਦੀ ਅਮ੍ਰਿਤ ਬਾਣੀ ਤੋਂ ਆਪ ਨੇ ਸ਼ਾਂਤਿਭਾਵ ਸੰਗ੍ਰਹ ਕੀਤਾ ਹੈ। 3. ਸੂਰਜ. “ਸਰਵਰ ਕਮਲ ਕਿਰਣਿ ਆਕਾਸੀ.” (ਮਲਾ ਅ: ਮਃ ੧) 4. ਕਿਰਣਾਂ ਨਾਲ। 5. ਕਿਰਣਾਂ ਵਿੱਚ. “ਕੀਰਤਿ ਰਵਿ ਕਿਰਣਿ ਪ੍ਰਗਟ ਸੰਸਾਰਾ.” (ਸਵੈਯੇ ਮਃ ੩ ਕੇ) ਸੂਰਜ ਦੀ ਕਿਰਣਾਂ ਵਿੱਚ ਆਪ ਦੀ ਕੀਰਤਿ ਚਮਕ ਰਹੀ ਹੈ। 6. ਨਦੀ, ਕਿਉਂਕਿ ਉਸ ਦਾ ਪਾਣੀ ਪਹਾੜਾਂ ਤੋਂ ਕਿਰਕੇ (ਸ੍ਰਵਕੇ) ਨਿਕਲਦਾ ਹੈ. “ਸਾਤ ਸਮੁੰਦ ਜਾਂਕੀ ਹੈ ਕਿਰਣੀ.” (ਬੰਨੋ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|