Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiraṫ⒰. 1. ਕਰਣੀ। 2. ਕੰਮ। 3. ਕੀਤੇ ਕੰਮਾਂ ਦੀ ਕਮਾਈ ਅਨੁਸਾਰ। 4. ਕੀਤੇ ਕੰਮ, ਪੂਰਬਲੇ ਕਰਮ। 5. ਕੀਤੇ ਕੰਮਾਂ। 6. ਫਲ। 1. way of life. 2. task. 3. actions, deeds, routine. 4. past actions. 5. past deeds. 6. destiny. ਉਦਾਹਰਨਾ: 1. ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰਿ ਪਤੀਣਾ ॥ (ਕਰਣੀ ਨੂੰ ਵਿਚਾਰ ਕੇ). Raga Raamkalee 1, Asatpadee 8, 4:1 (P: 907). 2. ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ Raga Tukhaaree 1, Baarah Maahaa, 8:3 (P: 1108). 3. ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥ (ਕੀਤੇ ਕੰਮਾਂ ਦੀ ਕਮਾਈ ਅਨੁਸਾਰ). Raga Sireeraag 1, Asatpadee 11, 3:3 (P: 60). ਮਾਊ ਪੀਓੁ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ (ਮਾਂ ਪਿਉ ਵਾਲੇ ਕੰਮ ਕਾਜ). Raga Maajh 1, Vaar 26, Salok, 1, 1:4 (P: 149). 4. ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ ॥ Raga Sireeraag 3, Asatpadee 19, 3:1 (P: 65). ਕਿਰਤੁ ਪਇਆ ਨਹ ਮੇਟੈ ਕੋਇ ॥ Raga Gaurhee 1, 10, 1:1 (P: 154). 5. ਮਤਿ ਪੰਖੇਰੂ ਕਿਰਤੁ ਸਾਥਿ ਕਬ ਊਤਮ ਕਬ ਨੀਚ ॥ Raga Maajh 1, Vaar 21, Salok, 1, 2:1 (P: 148). ਨਾਨਕ ਕਿਰਤੁ ਨ ਜਾਇ ਮਿਟਾਇਓ ॥ Raga Maaroo 5, 19, 2:12 (P: 1005). 6. ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥ (ਫਲ ਪਾਇਆ). Raga Tukhaaree 1, Baarah Maahaa, 12:1 (P: 1109).
|
SGGS Gurmukhi-English Dictionary |
action(s), performance, deeds, Karma, acts, earning, task, work, way of life; past actions/deeds; destiny.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਕਿਰਤ. “ਨਕਿ ਨਥ ਖਸਮ ਹਥ ਕਿਰਤੁ ਧਕੇ ਦੇ.” (ਮਃ ੨ ਵਾਰ ਸੋਰ) 2. ਦੇਖੋ- ਕ੍ਰਤੁ। 3. ਕ੍ਰਿਤ੍ਯ. ਕਰਮ। 4. ਕ੍ਰਿਤ. ਕੀਤਾ ਹੋਇਆ. ਭਾਵ- ਕ੍ਰਿਤੋਪਕਾਰ. ਉਪਕਾਰ ਕੀਤਾ ਹੋਇਆ. “ਮਾਊ ਪੀਊ ਕਿਰਤੁ ਗਵਾਇਨਿ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|