Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kī. 1. ਦੀ, ਦਾ, ਦੀਆਂ। 2. ਕਿਉਂ, ਕਿਸ ਲਈ ਪ੍ਰਸ਼ਨ ਵਾਚਕ, ਕਿਆ। 3. ਕੀਤੀ, ਕੀਤਾ। 4. ਤੋਂ (ਭਾਵ)। 5. ਨੂੰ। 1. of. 2. why. 3. took. 4. from. 5. to. ਉਦਾਹਰਨਾ: 1. ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ Japujee, Guru Nanak Dev, 6:3 (P: 2). ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ (ਕਿਸੇ ਦਾ ਆਸਰਾ). Raga Goojree 5, Sodar, 5, 2:1 (P: 10). ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ (ਦੀਆਂ). Japujee, Guru Nanak Dev, 32:4 (P: 7). 2. ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ (ਕਿਉਂ). Raga Sireeraag 1, 24, 3:1 (P: 23). ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥ (ਕਿਸ ਲਈ). Raga Gaurhee 1, 15, 3:2 (P: 156). ਉਦਾਹਰਨ: ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥ (ਕਿਉਂ ਵਿਸਾਰਦਾ ਹੈ?). Raga Aaasaa 1, 19, 1:1 (P: 354). ਮਨ ਐਸਾ ਲੇਖਾ ਤੂੰ ਕੀ ਪੜਿਆ ॥ Raga Aaasaa 3, Patee, 1:1 (P: 434). ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥ Raga Sorath 1, 10, 1:1 (P: 598). 3. ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ Raga Bhairo, Naamdev, 10, 16:1 (P: 1166). 4. ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥ Raga Gaurhee, Kabir, 64, 3:1 (P: 337). 5. ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨ ਆਇਆ ॥ Raga Aaasaa 1, 39, 1:3 (P: 360). ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆ ਨਾਲਿ ॥ (ਮੈਨੂੰ). Raga Vadhans 1, 1, 3:1 (P: 557).
|
SGGS Gurmukhi-English Dictionary |
[P. prep.] Of, P. prep. What, P. adv. What for, why
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pron. what; conj. whether.
|
Mahan Kosh Encyclopedia |
ਦੇਖੋ- ਕਿ. “ਬਗੋਯਦ ਕੀ ਮਨ ਫੌਜ ਕੋ ਸ਼ਾਹਮ.” (ਕ੍ਰਿਸਨਾਵ) 2. ਕਰੀ. ਕੀਤੀ. “ਕੀ ਪ੍ਰਤਿਪਾਲ.” (ਭੈਰ ਨਾਮਦੇਵ) 3. ਪੜਨਾਂਵ/pron. ਕਿਆ. “ਆਇਗਇਓ ਕੀ ਨਾ ਆਇਓ?” (ਸੂਹੀ ਛੰਤ ਮਃ ੧) ਜਦ ਕਰਤਾਰ ਮਨ ਵਿੱਚ ਆਗਿਆ, ਤਦ ਕੀ ਨਹੀਂ ਆਇਆ? ਭਾਵ- ਕੁਝ ਬਾਕੀ ਨਹੀਂ ਰਿਹਾ। 4. ਕ੍ਰਿ.ਵਿ. ਕਿਉਂ. ਕਿਸ ਵਾਸਤੇ. “ਕੀ ਵਿਸਰਹਿ? ਦੁਖ ਬਹੁਤਾ ਲਾਗੈ.” (ਆਸਾ ਮਃ ੧) “ਜਨਮਤ ਕੀ ਨ ਮੂਓ ਅਭਾਗਾ.” (ਮਾਰੂ ਸੋਲਹੇ ਮਃ ੩) “ਗਹਿਓ ਕੀ ਨ ਅੰਚਲਾ?” (ਫੁਨਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|