Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ku-aar⒤. ਕੁਆਰੀ, ਕੰਨਿਆ। virgin, princess. ਉਦਾਹਰਨ: ਅਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ (ਰਾਜ ਕੁਮਾਰੀ, ਰਾਜੇ ਦੀ ਕੁਆਰੀ ਕੰਨਿਆ). Raga Raamkalee, Naamdev, 1, 2:1 (P: 972).
|
SGGS Gurmukhi-English Dictionary |
unmarried woman, virgin; princess.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕੁਆਰੀ) ਕੁਮਾਰੀ. ਪੰਜ ਵਰ੍ਹੇ ਤੀਕ ਦੀ ਕੰਨ੍ਯਾ। 2. ਕੰਨ੍ਯਾ. ਲੜਕੀ. “ਗਾਛਹੁ ਪੁਤ੍ਰੀ ਰਾਜਕੁਆਰਿ.” (ਬਸੰ ਅ: ਮਃ ੧) “ਰਾਜਕੁਆਰਿ ਪੁਰੰਦਰੀਏ.” (ਰਾਮ ਨਾਮਦੇਵ) 3. ਬਿਨਾ ਵਿਆਹੀ ਕੰਨ੍ਯਾ. “ਜਾ ਕੁਆਰੀ ਤਾ ਚਾਉ.” (ਸ. ਫਰੀਦ) 4. ਲੌਂਡੀ. ਦਾਸੀ. “ਜਾਚੈ ਘਰਿ ਲਛਮੀ ਕੁਆਰੀ.” (ਮਲਾ ਨਾਮਦੇਵ) 5. ਕਵਰੀ. ਕਵਲ. ਬੁਰਕੀ. “ਖਿੰਥਾ ਕਾਲ ਕੁਆਰੀ ਕਾਇਆ.” (ਜਪੁ) ਦੇਹ ਨੂੰ ਕਾਲ ਦਾ ਗ੍ਰਾਸ ਜਾਣਨਾ ਇਹ ਖਿੰਥਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|