Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Koor. ਝੂਠ, ਅਸਤਿ। false. ਉਦਾਹਰਨ: ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ॥ Raga Gaurhee 5, Baavan Akhree, 4 Salok:1 (P: 250).
|
SGGS Gurmukhi-English Dictionary |
false, temorary.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. pup, young dog, doggie.
|
Mahan Kosh Encyclopedia |
ਨਾਮ/n. ਕੂੜ. ਕੂਟ. ਝੂਠ. ਅਸਤ੍ਯ. “ਸੁਖ ਸੰਪਤਿ ਭੋਗ ਇਸ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ.” (ਟੋਡੀ ਮਃ ੫) 2. ਵਿ. ਕਾਇਰ. ਬੁਜ਼ਦਿਲ. “ਸੂਰ ਕੂਰ ਤਿਹ ਠਾਂ ਪਰਖੈਹੈਂ.” (ਸਲੋਹ) 3. ਤੁੱਛ. ਘਟੀਆ. “ਕਹਾਂ ਕਿੰਨ੍ਰਨੀ ਕੂਰ? ” (ਚਰਿਤ੍ਰ ੨੧੨) 4. ਕ੍ਰੂਰ. ਭਯੰਕਰ. ਡਰਾਂਵਣਾ। 5. ਦਯਾ ਰਹਿਤ. ਬੇਰਹਮ। 6. ਨਾਮ/n. ਕੂੜਾ. ਗੁੱਦੜ. ਕਤਵਾਰ. “ਕਬਹੂ ਕੂਰਨੁ ਚਨੇ ਬਿਨਾਵੈ.” (ਭੈਰ ਨਾਮਦੇਵ) ਕਦੇ ਕੂੜੇ ਵਿੱਚੋਂ ਦਾਣੇ ਚੁਗਵਾਉਂਦਾ ਹੈ। 7. ਕੋਰ (ਅੰਧੇ) ਲਈ ਭੀ ਸ਼ਬਦ ਦਾ ਉੱਚਾਰਣ ਕੂਰ ਸਹੀ ਹੈ. ਦੇਖੋ- ਕੋਰ। 8. ਨਿਸਫਲ (ਵਿਅਰਥ) ਲਈ ਭੀ ਕੂਰ ਸ਼ਬਦ ਵਰਤਿਆ ਹੈ- “ਖੜਗਵਾਰ ਪ੍ਰਹਾਰ੍ਯੋ, ਲਯੋ ਸਿਪਰ ਪਰ ਕੀਨਸ ਕੂਰ.” (ਗਪ੍ਰਸੂ)। 9. ਅ਼. ਕ਼ੂਰ, ਫ਼ੀਤਾ। 10. ਫ਼ਾ. ਫੌਤਾ. ਅੰਡਕੋਸ਼। 11. ਕਵਚ. ਜਿਰਹ. ਸੰਜੋਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|