Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kéṫ⒰. 1. ਕਿਸ ਲਈ, ਕਾਹਨੂੰ। 2. ਕਿਸੇ। 3. ਨਿਸ਼ਾਨ, ਝੰਡਾ ਭਾਵ ਰਾਜ। 1. why. 2. any, no, of no avail. 3. flag. ਉਦਾਹਰਨਾ: 1. ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥ Raga Sireeraag 4, Vaar 5:4 (P: 84). 2. ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ Raga Maajh 5, Baaraa Maaha-Maajh, 7:2 (P: 134). 3. ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥ Raga Dhanaasaree 5, 17, 12 (P: 675).
|
SGGS Gurmukhi-English Dictionary |
1. why, for what? 2. of use/avail. 3. flag, indicator sign.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕਿਸ. “ਕਰਿ ਅਨਰਥ ਦਰਬ ਸੰਚਿਆ, ਸੋ ਕਾਰਜ ਕੇਤੁ?” (ਵਾਰ ਜੈਤ) 2. ਸੰ. ਨਾਮ/n. ਨਿਸ਼ਾਨ. ਧੁਜਾ. “ਜਿਨਿ ਦੁਖ ਕਾ ਕਾਟਿਆ ਕੇਤੁ.” (ਧਨਾ ਮਃ ੫) ਭਾਵ- ਦੁੱਖ ਦਾ ਰਾਜ ਦੂਰ ਕਰ ਦਿੱਤਾ। 3. ਪੁਰਾਣਾਂ ਅਨੁਸਾਰ ਇੱਕ ਗ੍ਰਹ, ਜੋ ਸਿੰਹਿਕਾ ਦੇ ਉਦਰ ਤੋਂ ਵਿਪ੍ਰਚਿੱਤਿ ਦਾਨਵ ਦਾ ਪੁਤ੍ਰ ਹੈ. ਇਸ ਦੀ ਨੌ ਗ੍ਰਹਾਂ ਵਿੱਚ ਗਿਣਤੀ ਹੈ. ਦੇਖੋ- ਨਵਗ੍ਰਹ। 4. ਰੋਗ। 5. ਪੂਛਲ ਤਾਰਾ. ਬੋਦੀ ਵਾਲਾ ਤਾਰਾ. Comet। 6. ਸਰਦਾਰ. ਮੁਖੀਆ। 7. ਬਾਉਨਾ. ਵਾਮਨ। 8. ਦੇਖੋ- ਕੇਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|