Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Késav. ਸੁੰਦਰ ਕੇਸਾਂ ਵਾਲਾ, ਵਿਸ਼ਨੂੰ ਭਾਵ ਵਾਹਿਗੁਰੂ, ਹਰੀ। having beautiful long hair, Vishnoo viz., the Lord. ਉਦਾਹਰਨ: ਨਿਰਾਹਾਰੀ ਕੇਸਵ ਨਿਰਵੈਰਾ ॥ Raga Maajh 5, 13, 3:1 (P: 98).
|
SGGS Gurmukhi-English Dictionary |
having beautiful long hair, Lord Vishnu; i.e., God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਕੇਸ਼ਵ. ਨਾਮ/n. ਸ਼ਲਾਘਾ ਯੋਗ੍ਯ ਹਨ ਜਿਸ ਦੇ ਕੇਸ਼. ਸੁੰਦਰ ਕੇਸ਼ਾਂ ਵਾਲਾ, ਵਿਸ਼ਨੁ। 2. ਕ (ਬ੍ਰਹਮਾ) ਈਸ਼ (ਸ਼ਿਵ), ਇਨ੍ਹਾਂ ਪੁਰ ਦਇਆ ਕਰਨ ਵਾਲਾ, ਕਰਤਾਰ “ਕੇਸਵ ਕਲੇਸਨਾਸ ਅਘਖੰਡਨ.” (ਬਿਲਾ ਮਃ ੫) 3. ਕੇਸ਼ਿ ਦੈਤ੍ਯ ਦੇ ਮਾਰਣ ਵਾਲਾ. ਕ੍ਰਿਸਨਦੇਵ।{626} 4. ਪ੍ਰਕਾਸ਼ਰੂਪ ਕਰਤਾਰ.{627} “ਕੇਸਵ ਚਲਤ ਕਰਹਿ ਨਿਰਾਲੇ.” (ਮਾਰੂ ਸੋਲਹੇ ਮਃ ੫). Footnotes: {626} ਦੇਖੋ- ਵਿਸ਼ਨੁਪੁਰਾਣ. ਅੰਸ਼ ੫, ਅ: ੧੬. {627} अंशतो ये प्रकाशंते मम ते केश संज्ञिताः, सर्वज्ञाः केशवं तस्मात् प्राहुर्मां द्विज सत्त्माः, (ਮਹਾਭਾਰਤ).
Mahan Kosh data provided by Bhai Baljinder Singh (RaraSahib Wale);
See https://www.ik13.com
|
|