Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Késee. 1. ਇਕ ਦਾਨਵ ਜੋ ‘ਕੰਸ’ ਦੀ ਆਗਿਆ ਨਾਲ ਘੋੜੇ ਦੇ ਰੂਪ ਧਾਰ ਕ੍ਰਿਸ਼ਨ ਜੀ ਨੂੰ ਮਾਰਨ ਆਇਆ ਅਤੇ ਕ੍ਰਿਸ਼ਨ ਜੀ ਨੇ ਇਸ ਦੇ ਮੂੰਹ ਵਿਚ ਆਪਣੀ ਬਾਂਹ ਪਾ ਕੇ ਇਸ ਦੇ ਪ੍ਰਾਨ ਕੱਢੇ। 2. ਕੇਸਾਂ ਦੇ/ਨਾਲ। 1. one of the demons who with the commands of Kans came to kill Sri Krishan Ji but Krishan Ji killed him with by biting him arm. 2. with hair. ਉਦਾਹਰਨਾ: 1. ਕੇਸੀ ਕੰਸ ਮਥਨੁ ਜਿਨਿ ਕੀਆ ॥ Raga Gond, Naamdev, 5, 4:1 (P: 874). 2. ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥ Raga Raamkalee 3, Vaar 12, Salok, 1, 1:2 (P: 952).
|
SGGS Gurmukhi-English Dictionary |
1. ‘Kasu’ one of the demons who with the commands of Kans came to kill Lord Krishna but Krishna killed him with by biting him arm. 2. with hair.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. केशिन्- ਕੇਸ਼ੀ. ਵਿ. ਕੇਸ਼ਾਂ ਵਾਲਾ। 2. ਨਾਮ/n. ਇੱਕ ਦਾਨਵ, ਜੋ ਕੰਸ ਦੀ ਆਗ੍ਯਾ ਨਾਲ ਘੋੜੇ ਦੀ ਸ਼ਕਲ ਬਣਾਕੇ ਕ੍ਰਿਸ਼ਨ ਜੀ ਨੂੰ ਮਾਰਣ ਆਇਆ. ਕ੍ਰਿਸ਼ਨ ਜੀ ਨੇ ਇਸ ਦੇ ਮੂੰਹ ਵਿੱਚ ਆਪਣੀ ਬਾਂਹ ਪਾਕੇ ਪ੍ਰਾਣ ਹਰੇ. “ਕੇਸੀ ਕੰਸ ਮਥਨੁ ਜਿਨਿ ਕੀਆ.” (ਗੌਂਡ ਨਾਮਦੇਵ) 3. ਨਿਰੁਕ੍ਤ ਵਿੱਚ ਸੂਰਜ ਦਾ ਨਾਉਂ ਕੇਸ਼ੀ ਹੈ, ਜੋ ਕੇਸ਼ (ਕਿਰਣਾਂ) ਧਾਰਣ ਕਰਦਾ ਹੈ। 4. ਕੇਸੀਂ. ਕੇਸਾਂ ਤੋਂ, “ਕੰਸ ਕੇਸੀ ਪਕੜਿ ਗਿਰਾਇਆ.” (ਚੰਡੀ ੩) 5. ਕੇਸਾਂ ਕਰਕੇ. “ਨਾ ਸਤਿ ਮੂੰਡ ਮੁਡਾਏ ਕੇਸੀ.” (ਮਃ ੧ ਵਾਰ ਰਾਮ ੧) ਸੱਤ ਦੀ ਪ੍ਰਾਪਤੀ ਨਾ ਮੂੰਡ ਮੁਡਾਏ, ਨਾ ਕੇਸਾਂ ਦ੍ਵਾਰਾ। 6. ਕੇਸੀ ਸ਼ਬਦ ਕੇਸਧਾਰੀ ਸਿੰਘ ਲਈ ਭੀ ਰਤਨਮਾਲ ਵਿੱਚ ਆਇਆ ਹੈ, ਜਿਵੇਂ- “ਜਾਂਤੇ ਕੇਸੀ ਹੋਇ ਸਿਖ.” Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|