Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ko-i-laa. 1. ਬੁਝਿਆ ਹੋਇਆ ਅੱਗ ਦਾ ਅੰਗਾਰ। 2. ਕੋਈ ਵੀ। 1. coal. 2. any body. ਉਦਾਹਰਨਾ: 1. ਖਿੰਥਾ ਜਲਿ ਕੋਇਲਾ ਭਈ ਤਾਗੇ ਆਚ ਨ ਲਾਗ ॥ Salok, Kabir, 47:2 (P: 1366). 2. ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ Raga Malaar, Naamdev, 2, 2:1 (P: 1292).
|
SGGS Gurmukhi-English Dictionary |
[P. n.] Coal, charcoal
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. coal.
|
Mahan Kosh Encyclopedia |
(ਕੋਲਾ) ਸੰ. कालाङ्गार- ਕਾਲਾਂਗਾਰ ਅਥਵਾ- ਕੋਕਿਲ. ਨਾਮ/n. ਬੁਝਿਆ ਹੋਇਆ ਅੱਗ ਦਾ ਅੰਗਾਰ.{634} ਦੇਖੋ- ਅੰ. Coal. “ਕੋਇਲੇ ਪਾਪ ਪੜੇ ਤਿਸ ਊਪਰਿ ਮਨ ਜਲਿਆ.” (ਮਾਰੂ ਮਃ ੧) 2. ਪੜਨਾਂਵ/pron. ਕੋਈ ਲੋਗ. ਕੋਈ ਸ਼ਖਸ. “ਮੁਕਤਿ ਨ ਜਾਨੈ ਕੋਇਲਾ.” ਮਲਾ ਨਾਮਦੇਵ) 3. ਦੇਖੋ- ਕੋਕਿਲਾ. Footnotes: {634} ਜਿਤਨੀ ਬੋਝਲ ਲੱਕੜ ਦਾ ਕੋਇਲਾ ਹੋਵੇ ਉਤਨੀ ਹੀ ਉਸ ਵਿੱਚ ਆਂਚ ਵਧੀਕ ਹੁੰਦੀ ਹੈ. ਪੱਥਰੀ ਕੋਇਲੇ ਦੀ ਆਂਚ ਲੱਕੜ ਦੇ ਕੋਇਲੇ ਨਾਲੋਂ ਕਈ ਗੁਣੀ ਵਧਕੇ ਹੁੰਦੀ ਹੈ. ਭੂਗਰਭਵਿਦ੍ਯਾ ਦੇ ਜਾਣੂ ਆਖਦੇ ਹਨ ਕਿ ਕਿਸੇ ਸਮੇਂ ਸੰਘਣੇ ਜੰਗਲ ਢਹਿਕੇ ਜ਼ਮੀਨ ਵਿੱਚ ਸਮੇਂ ਦੇ ਗੇੜ ਨਾਲ ਦੱਬੇ ਗਏ ਹਨ ਅਰ ਪ੍ਰਿਥਿਵੀ ਦੇ ਕਈ ਅੰਸ਼ ਲੈ ਕੇ ਲੱਕੜ ਪੱਥਰ ਜੇਹੀ ਭਾਰੀ ਹੋ ਗਈ ਹੈ. ਹੁਣ ਕੋਇਲੇ ਦੀ ਖਾਣਾਂ ਤੋਂ ਸੰਸਾਰ ਨੂੰ ਬੁਹਤ ਲਾਭ ਪਹੁੰਚ ਰਿਹਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|