Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kor. ਐਬ, ਦੋਸ਼, ਘਾਟ, ਕਸਰ। fault, flaw. ਉਦਾਹਰਨ: ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥ Salok, Farid 114:1 (P: 1384).
|
SGGS Gurmukhi-English Dictionary |
fault, flaw.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. corps; border, hem, edge (of garment); flesh at the base of nails. (2) n.f. adj. crop or field sown but not yet watered.
|
Mahan Kosh Encyclopedia |
ਨਾਮ/n. ਕਿਨਾਰਾ. ਸਿਰਾ. ਧਾਰ. ਹ਼ਾਸ਼ੀਆ. ਵਸਤ੍ਰ ਦੇ ਕਿਨਾਰੇ ਲਾਈ ਗੱਠ। 2. ਅੱਖ ਦਾ ਕੋਆ। 3. ਕੋਟਿ. ਕ੍ਰੋੜ. “ਨਹੀ ਰਹਿਤ ਬਿਧਿ ਕੋਰ.” (ਗਵਿ ੧੦) “ਲਾਖ ਲਾਖ ਕਈ ਕੋਰੈ.” (ਕਾਨ ਮਃ ੫) 4. ਮਰਾ. ਹਠ. ਜ਼ਿਦ। 5. ਐਬ. ਦੋਸ਼. “ਤਉ ਤਨਿ ਕਾਈ ਕੋਰ.” (ਸ. ਫਰੀਦ) 6. ਵੈਰ। 7. ਪੰਕਤਿ. ਕਤਾਰ। 8. ਫ਼ਾ. [کور] ਅੰਧਾ. ਨੇਤ੍ਰਹੀਨ. 9. ਕੱਲਰ. ਅਜਿਹੀ ਜ਼ਮੀਨ, ਜਿਸ ਵਿੱਚ ਖੇਤੀ ਨਾ ਹੋ ਸਕੇ। 10. ਨਹਿਰੀ ਸੰਕੇਤ ਵਿੱਚ ਉਹ ਖੇਤ, ਜਿਸ ਨੂੰ ਬੀਜਣ ਪਿੱਛੋਂ ਪਾਣੀ ਨਾ ਮਿਲਿਆ ਹੋਵੇ। 11. ਅਕੋਰ (ਭੇਟਾ) ਦਾ ਸੰਖੇਪ. “ਸਸਤ੍ਰੰ ਛੋਰ, ਦੈ ਦੈ ਕੋਰ.” (ਰਾਮਾਵ) 12. ਵਿ. ਕੋਰਾ. “ਆਯੋ ਕੋਰ ਮੁੰਡਾਇ.” (ਚਰਿਤ੍ਰ ੩੭੬) ਕੋਰਾ ਸਿਰ (ਬਿਨਾ ਪਾਣੀ ਲਵਾਏ) ਮੁੰਨਵਾ ਆਇਆ। 13. ਅਣਲੱਗ. ਜੋ ਪਹਿਲਾਂ ਨਹੀਂ ਵਰਤਿਆ ਗਿਆ. “ਏਕ ਢੋਲ ਤ੍ਰਿਯ ਕੋਰ ਮੰਗਾਵਾ.” (ਚਰਿਤ੍ਰ ੩੫੫) 14. ਸਿੰਧੀ. ਫਲ ਦੀ ਗੁਠਲੀ. ਖ਼ਾਸ ਕਰਕੇ ਅੰਬ ਦੀ ਗੁਠਲੀ। 15. ਫੁੱਲ ਦੀ ਕਲੀ (ਡੋਡੀ) ਲਈ ਭਾਈ ਸੰਤੋਖ ਸਿੰਘ ਨੇ ਕੋਰ ਸ਼ਬਦ ਵਰਤਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|