Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺḋʰ. 1. ਦੀਵਾਰ। 2. ਮੋਢਾ, ਕੰਧਾ। 1. wall. 2. shoulder. ਉਦਾਹਰਨਾ: 1. ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥ Raga Sireeraag 1, 13, 1:2 (P: 18). 2. ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ ॥ (ਢੋਲਕੀ ਮੋਢੇ ਤੇ ਰੱਖ ਕੇ). Salok, Kabir, 113:1 (P: 1370).
|
SGGS Gurmukhi-English Dictionary |
1. wall. 2. shoulder.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. wall; partition; fig. formidable, obstacle; defence, support.
|
Mahan Kosh Encyclopedia |
ਨਾਮ/n. ਦੀਵਾਰ. ਭਿੱਤਿ। 2. ਭਾਵ- ਦੇਹ, ਜੋ ਜੀਵਾਤਮਾ ਬਿਨਾ ਕੰਧ ਸਮਾਨ ਜੜ੍ਹ ਹੈ. “ਉਡੈ ਨ ਹੰਸਾ ਪੜੈ ਨ ਕੰਧ.” (ਸਿਧਗੋਸਟਿ 3. ਜੜ੍ਹਮਤਿ. ਬੁੱਧਿ- ਹੀਨ. “ਪਾਹ ਕੀ ਪ੍ਰਿਤਮਾ ਕੋ ਅੰਧ ਕੰਧ ਹੈ ਪੁਜਾਰੀ.” (ਭਾਗੁ ਕ) 4. ਸਿੰਧੀ. ਕੰਧ. ਗਰਦਨ. ਗ੍ਰੀਵਾ. ਸੰ. ਕੰਧਰ. ਜੋ ਕੰ (ਸਿਰ) ਨੂੰ ਧਾਰਨ ਕਰਦੀ ਹੈ. “ਨਚੇ ਕੰਧਹੀਣੰ ਕਬੰਧੰ.” (ਚੰਡੀ ੨) 5. ਸੰ. स्कन्ध ਸ੍ਕੰਧ. ਕੰਨ੍ਹਾ. ਮੋਢਾ. ਕੰਧਾ. “ਕੰਧਿ ਕੁਹਾੜਾ ਸਿਰ ਘੜਾ.” (ਸ. ਫਰੀਦ) ਦੇਖੋ- ਮਾਂਦਲ। 6. ਦੇਖੋ- ਕੰਧੁ। 7. ਕੰ (ਜਲ) ਨੂੰ ਜੋ ਧਾਰਨ ਕਰੇ, ਮੇਘ ਬਾਦਲ। 8. ਉੜੀਸੇ ਦੀ ਇੱਕ ਅਸਭ੍ਯ ਜਾਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|