Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺn. ਕੰਨ, ਸਰੀਰ ਦਾ ਸੁਣਨ ਵਾਲਾ ਅੰਗ। ears. ਉਦਾਹਰਨ: ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥ Raga Maajh 1, Vaar 19ਸ, 2, 2:1 (P: 147). ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ ॥ (ਕੰਨ ਮਰੋੜਨੇ, ਪਾਸਾ ਮੋੜਨਾ). Raga Raamkalee, Balwand & Sata, Vaar 2:10 (P: 967).
|
SGGS Gurmukhi-English Dictionary |
ears.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. ear, auricle.
|
Mahan Kosh Encyclopedia |
(ਕੰਨੁ) ਸੰ. ਕਰਣ ਨਾਮ/n. ਕਾਂਨ. ਸ਼੍ਰਵਣ. “ਦੇ ਕੰਨੁ ਸੁਣਹੁ ਅਰਦਾਸਿ ਜੀਉ.” (ਸ੍ਰੀ ਮਃ ੫ ਪੈਪਾਇ) 2. ਕੰਨ੍ਹਾਂ. ਕੰਧਾ. ਸ੍ਕੰਧ. ਦੇਖੋ- ਕੰਨਿ ੨। 3. ਸੰ. कण्व ਕਨ੍ਵ. ਇੱਕ ਰਿੱਖੀ, ਜਿਸ ਦੇ ਕਈ ਮੰਤ੍ਰ ਰਿਗਵੇਦ ਵਿੱਚ ਦੇਖੀਦੇ ਹਨ. ਇਹ ਮਾਲਿਨੀ ਨਦੀ ਦੇ ਕਿਨਾਰੇ ਰਹਿੰਦਾ ਸੀ. ਸ਼ਕੁੰਤਲਾ ਇਸੇ ਨੇ ਪਾਲੀ ਸੀ. ਰਾਜਾ ਦੁਸ਼੍ਯੰਤ ਨੇ ਕਨ੍ਵ ਦੇ ਹੀ ਆਸ਼੍ਰਮ ਵਿੱਚ ਸ਼ਕੁੰਤਲਾ ਨਾਲ ਸੰਬੰਧ ਜੋੜਿਆ ਸੀ. “ਸੇਸਨਾਗ ਅਰੁ ਕੰਨ ਰਿਖੀ.” (ਜਸਭਾਮ) 4. ਦੇਖੋ- ਕੰਨ੍ਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|