Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaṫaa. 1. ਭੁੱਲ, ਉਕਾਈ, ਦੋਸ਼, ਗਿਰਾਵਟ। 2. ਗਲਤ। 3. ਵਿਅਰਥ (ਭਾਵ); ਖੁੰਝਣ ਦੇਣਾ। 1. decline, fault. 2. erroneous. 3. miss. ਉਦਾਹਰਨਾ: 1. ਖਉਫੁ ਨ ਖਤਾ ਨ ਤਰਸੁ ਜਵਾਲੁ ॥ Raga Gaurhee Ravidas 2, 1:4 (P: 345). 2. ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥ (ਭੁਲ ਹੀ ਭੁੱਲ). Raga Aaasaa 1, 9, 2:2 (P: 351). 3. ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥ (ਖੁੰਝਣ ਨਹੀਂ ਦਿੰਦਾ). Salok, Farid, 115:2 (P: 1384).
|
SGGS Gurmukhi-English Dictionary |
sin, fault, mistake, omission, failure, default, neglect, a miss.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. fault, guilt, mistake, omission, failure to act or observe, default, neglect; also ਖ਼ਤਾ.
|
Mahan Kosh Encyclopedia |
ਡਿੰਗ. ਨਾਮ/n. ਦਾੜ੍ਹੀ. ਰੀਸ਼। 2. ਅ਼. [خطہ] ਖ਼ਤ਼ਾ. ਨਾਮ/n. ਭੁੱਲ. ਚੂਕ. “ਖਾਲਿਕ! ਖਤਾ ਨ ਕਰੀ.” (ਸ. ਫਰੀਦ) ਐ ਕਰਤਾਰ! ਮੇਰਾ ਨਿਸ਼ਾਨਾ ਨਾ ਚੁੱਕੇ। 3. ਗੁਨਾਹ. ਅਪਰਾਧ. “ਅਸੰਖ ਖਤੇ ਖਿਨਿ ਬਖਸਨਹਾਰਾ.” (ਬਾਵਨ) “ਅਸੀ ਖਤੇ ਬਹੁਤ ਕਮਾਵਦੇ.” (ਸਵਾ ਮਃ ੩) 4. ਇੱਕ ਪੁਰਾਣਾ ਸ਼ਹਰ, ਜੋ ਚੀਨ ਤੁਰਕਿਸਤਾਨ ਅਤੇ ਤੂਰਾਨ ਦੇ ਮੱਧ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|