Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰar. ਗਧਾ, ਖੋਤਾ। donkey. ਉਦਾਹਰਨ: ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ ॥ Raga Bilaaval 5, 58, 1:2 (P: 815).
|
SGGS Gurmukhi-English Dictionary |
[Per. P. n.] Ass
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pref. (lit. ass) indicting stupidity; also ਖਚ.
|
Mahan Kosh Encyclopedia |
ਸੰ. ਨਾਮ/n. ਜਿਸ ਦੇ ਮੂੰਹ ਦਾ ਖੰ (ਸੁਰਾਖ਼) ਵਡਾ ਹੋਵੇ, ਗਧਾ. ਦੇਖੋ- ਨੰ: 11. “ਨਾਨਕ ਸੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ.” (ਮਃ ੧ ਵਾਰ ਸਾਰ) 2. ਰਾਕਾ ਦੇ ਗਰਭ ਤੋਂ ਵਿਸ਼੍ਰਵਾ ਦਾ ਪਤ੍ਰ ਇੱਕ ਰਾਖਸ, ਜੋ ਦੂਖਣ (ਦੂਸ਼ਣ), ਦਾ ਭਾਈ ਸੀ. “ਦੂਖਣ ਔ ਖਰ ਦੈਤ ਪਠਾਏ.” (ਰਾਮਾਵ) ਇਸ ਨੂੰ ਰਾਮਚੰਦ੍ਰ ਜੀ ਨੇ ਦੰਡਕਬਣ ਵਿੱਚ ਮਾਰਿਆ ਸੀ। 3. ਕੰਡਾ. ਕੰਟਕ. ਦੇਖੋ- ਫ਼ਾ. ਖ਼ਾਰ. “ਤਿਸ ਖਰ ਧਾਰੇ ਦੇਹ ਪਰ, ਯਾਂਤੇ ਸੋ ਮਲੀਨ ਹੈ.” (ਨਾਪ੍ਰ) ਕਮਲ ਨੇ ਸ਼ਰੀਰ ਪੁਰ ਕੰਡੇ ਧਾਰਣ ਕੀਤੇ ਹੋਏ ਹਨ। 4. ਕਾਉਂ। 5. ਬਗੁਲਾ. ਵਕ। 6. ਵਿ. ਤਿੱਖਾ. ਤੇਜ਼. “ਖਰ ਕ੍ਰਿਪਾਣ ਕਰ ਗਹੀ ਕਾਲ.” (ਸਲੋਹ) “ਵਾਸਰ ਅਰਧ ਭਾਨੁ ਖਰ ਪਰਤੂ.” (ਨਾਪ੍ਰ) ਦੋ ਪਹਰ ਦਾ ਸਮਾ ਹੈ. ਸੂਰਜ ਤੇਜ਼ ਪੈਰਿਹਾ ਹੈ। 7. ਤੱਤਾ. ਤਪ੍ਤ। 8. ਬੇਰਹਮ. ਕਠੋਰ ਦਿਲ ਵਾਲਾ। 9. ਸੰ. क्षर्- ਕ੍ਸ਼ਰ੍. ਧਾ. ਖਰਣਾ. ਪਘਰਣਾ. “ਬਡੇ ਬਡੇ ਬੀਰ ਬਰ ਓਰਾ ਸਮ ਖਰਗੇ.” (ਠਾਕੁਰ) 10. ਨਾਮ/n. ਖਲ (ਖਲੀ) ਦੇ ਥਾਂ ਭੀ ਖਰ ਸ਼ਬਦ ਹੈ. “ਖਰ ਕੋ ਟੁਕਰੋ ਹਾਥ ਹਮਾਰੇ ਪੈ ਧਰ੍ਯੋ.” (ਚਰਿਤ੍ਰ ੧੯੨) 11. ਫ਼ਾ. [خر] ਖ਼ਰ. ਗਧਾ। 12. ਸਾਜ ਬਜਾਉਣ ਦਾ ਡੰਡਾ, ਮਿਜ਼ਰਾਬ. ਚੋਬ. ਡੱਗਾ. “ਸੱਟ ਪਈ ਖਰ ਚਾਮੀ.” (ਚੰਡੀ ੩) ਚੰਮ (ਨਗਾਰੇ) ਉੱਤੇ ਖਰ (ਡੱਗੇ) ਦੀ ਸੱਟ ਪਈ. ਦੇਖੋ- ਖਰਚਾਮ। 13. ਸਾਰੰਗੀ ਦਾ ਗਜ਼। 14. ਵਿ. ਵਡਾ। 15. ਖੁਰਦਰਾ. ਖਰ੍ਹਵਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|