Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰal. 1. ਨੀਚ, ਦੁਸ਼ਟ। 2. ਮੂਰਖ। 1. low, vile, mean. 2. stupid, idiot, block head. ਉਦਾਹਰਨਾ: 1. ਖਲ ਮੁਗਧ ਮੂੜ ਕਟਾਖੵ ਸ੍ਰੀਧਰ ਭਏ ਗੁਣ ਮਤਿ ਧੀਰ ॥ Raga Goojree 5, Asatpadee 2, 6:2 (P: 508). 2. ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ Raga Bilaaval 5, 37, 1:1 (P: 809).
|
SGGS Gurmukhi-English Dictionary |
1. low, vile, mean, cheat, foolish, stupid, idiotic. 2. deceit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਦੁਸ਼ਟ wicked.
|
Mahan Kosh Encyclopedia |
ਸੰ. खल्. ਧਾ. ਬਟੋਰਨਾ-ਕੱਠਾ ਕਰਨਾ-ਇੱਕ ਥਾਂ ਤੋਂ ਦੂਜੇ ਥਾਂ ਕਰਨਾ-ਹਿੱਲਣਾ। 2. ਨਾਮ/n. ਖਲਹਾਨ. ਪਿੜ, ਜਿਸ ਵਿੱਚ ਦਾਣੇ ਕੱਠੇ ਕੀਤੇ ਜਾਣ, ਅਥਵਾ- ਹੇਠ ਉੱਪਰ ਹਿਲਾਏਜਾਕੇ ਗਾਹੇ ਜਾਣ. “ਲੈ ਤੰਗੁਲੀ ਖਲ ਦਾਨਨ ਜ੍ਯੋਂ ਨਭ ਬੀਚ ਉਡਾਈ.” (ਕ੍ਰਿਸਨਾਵ) 3. ਦੇਖੋ- ਖਰਲ ੩। 4. ਪ੍ਰਿਥਿਵੀ। 5. ਤਿਲ ਅਥਵਾ- ਸਰ੍ਹੋਂ ਆਦਿਕ ਦਾ ਫੋਗ, ਜੋ ਤੇਲ ਕੱਢਣ ਪਿੱਛੋਂ ਬਚ ਰਹਿੰਦਾ ਹੈ। 6. ਖ (ਆਕਾਸ਼) ਵਿੱਚ ਲੀਨ ਹੋਣ ਵਾਲਾ, ਸੂਰਜ। 7. ਆਕਾਸ਼ ਜੇਹਾ ਹੈ ਰੰਗ ਜਿਸ ਦਾ, ਤਮਾਲ ਬਿਰਛ। 8. ਵਿ. ਨੀਚ. ਦੁਸ਼੍ਟ. “ਖਲ ਮੂਰਖ ਤੇ ਪੰਡਿਤ ਕਰਬੋ.” (ਸਾਰ ਕਬੀਰ) 9. ਨਿਰਦਯ. ਬੇਰਹਮ। 10. ਦੇਖੋ- ਖੱਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|