Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaaṫaa. 1. ਖਾਂਦਾ/ਨਾਸ ਕਰਦਾ ਹੈ। 2. ਸੇਵਨ ਕਰਦਾ, ਛਕਦਾ। 1. rids, destroys. 2. partakes, eats. ਉਦਾਹਰਨਾ: 1. ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥ Raga Gaurhee 5, Vaar 6:3 (P: 319). ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥ (ਦੁੱਖ ਖਾ ਲੈਂਦਾ/ਨਾਸ ਕਰ ਦਿੰਦਾ ਹੈ). Raga Goojree 3, Vaar 15:3 (P: 514). 2. ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ ॥ Raga Devgandhaaree 5, 21, 1:1 (P: 532).
|
English Translation |
n.m. account, account book, ledger.
|
Mahan Kosh Encyclopedia |
ਖਾਂਦਾ. ਭਕ੍ਸ਼ਣ ਕਰਦਾ. “ਹਰਿਰਸ ਭੋਜਨ ਖਾਤਾ.” (ਦੇਵ ਮਃ ੫) “ਸਭਿ ਦੋਖਹਿ ਖਾਤਾ.” (ਵਾਰ ਗਉ ੨ ਮਃ ੫) 2. ਨਾਮ/n. ਖਾਤ. ਟੋਆ. “ਮਨਮੁਖਿ ਦੁਖੁ ਖਾਤਾ.” (ਮਃ ੩ ਵਾਰ ਗੂਜ ੧) 3. ਬਾਣੀਏ ਦਾ ਰੋਜ਼ਨਾਮਚਾ. “ਖਾਤਾ ਖਤ ਜਾਨ ਦੈ ਬਹੀ ਕੋ ਬਹ ਜਾਨ ਦੈ.” (ਪਦਮਾਕਰ) 4. ਹਿਸਾਬ ਦੀ ਮੱਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|