Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaan. 1. ਅਮੀਰ, ਸਰਦਾਰ। 2. ਖਾਣ/ਛਕਣ (ਵਾਲੀਆਂ ਵਸਤਾਂ)। 3. ਖਾਨਾ, ਘਰ। 4. ਸੇਵਨ ਕਰਨ, ਖਾਣ। 5. ਭੋਜਨ, ਪਦਾਰਥ। 1. lords, chiefs. 2. food. 3. huts, residence. 4. chew (betel). 5. delicacies. ਉਦਾਹਰਨਾ: 1. ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥ Raga Sireeraag 1, 6, 4:2 (P: 16). 2. ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥ (ਖਾਣ ਪੀਣ ਵਾਲੀਆਂ ਵਸਤਾਂ). Raga Gaurhee 5, 145, 3:1 (P: 195). ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥ Raga Bihaagarhaa 5, Chhant 2, 2:4 (P: 543). 3. ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥ Raga Aaasaa, Kabir, 16, 1:2 (P: 479). 4. ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥ (ਪਾਣ ਦੇ ਬੀੜੇ ਖਾਣ ਲੱਗੇ). Raga Kedaaraa, Kabir, 5, 1:1 (P: 1124). ਦੀਨੇ ਸਗਲੇ ਭੋਜਨ ਖਾਨ ॥ (ਖਾਣ/ਸੇਵਨ ਕਰਨ ਲਈ). Raga Basant 5, 7, 1:3 (P: 1181). 5. ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥ Raga Saarang 4, Vaar 9ਸ, 1, 2:4 (P: 1241).
|
SGGS Gurmukhi-English Dictionary |
lords, chiefs. act of eating, eating/chewing. food, eatables. hut, residence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. uMslim chief or noble; a Pathan or Afghan; also ਖ਼ਾਨ.
|
Mahan Kosh Encyclopedia |
ਫ਼ਾ. [خان] ਖ਼ਾਨ. ਨਾਮ/n. ਰਈਸ. ਅਮੀਰ. “ਸੁਲਤਾਨ ਖਾਨ ਮਲੂਕ ਉਮਰੇ.” (ਸ੍ਰੀ ਅ: ਮਃ ੧) 2. ਘਰ. ਖ਼ਾਨਹ. “ਕਾਹੂੰ ਗਰੀ ਗੋਦਰੀ ਨਾਹੀ, ਕਾਹੂੰ ਖਾਨ ਪਰਾਰਾ.” (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ- ਪਰਾਰਾ ੨। 3. ਕੁਟੰਬ. ਪਰਿਵਾਰ. “ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ.” (ਭਾਗੁ ਕ) 4. ਸ਼ਹਿਦ ਦੀ ਮੱਖੀਆਂ ਦਾ ਛੱਤਾ। 5. ਪਠਾਣਾਂ ਦੀ ਉਪਾਧਿ (ਪਦਵੀ). 6. ਸੰ. ਖਾਣਾ. ਭੋਜਨ. “ਸਭਿ ਖੁਸੀਆ ਸਭਿ ਖਾਨ.” (ਮਃ ੧ ਵਾਰ ਸਾਰ) 7. ਦੇਖੋ- ਖਾਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|