Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaan⒤. 1. ਸੇਵਨ ਕਰਨ, ਖਾਣ। 2. ਕਾਨ, ਸੋਮਾ (ਭਾਵ ਕਾਰਨ, ਅਧਾਰ)। 3. ਕੋਠੀ, ਸਟੋਰ (‘ਮਹਾਨਕੋਸ਼’ (ਇਸ ਦੇ ਅਰਥ ‘ਭੋਜਨ’ ਕਰਦਾ ਹੈ)। 1. eat, partake. 2. mine. 3. store. ਉਦਾਹਰਨਾ: 1. ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥ Raga Maajh 1, Vaar 14, Salok, 1, 1:2 (P: 144). 2. ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ ॥ Raga Kaanrhaa 5, 31, 2:1 (P: 1304). 3. ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥ Salok, Kabir, 17:1 (P: 1365).
|
SGGS Gurmukhi-English Dictionary |
eat, consume. by consuming. mine, store.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖਾਨੀ) ਸੰ. ਖਨਿ ਅਤੇ ਖਾਨਿ. ਨਾਮ/n. ਆਕਰ. ਖਾਨ. ਕਾਨ. “ਵਚਨ ਭਨੇ ਗੁਨਖਾਨਿ.” (ਗੁਪ੍ਰਸੂ) 2. ਜੀਵਾਂ ਦੀ ਯੋਨਿ ਦਾ ਵਿਭਾਗ. “ਅੰਡਜ ਜੇਰਜ ਸੇਤਜ ਕੀਨੀ। ਉਤਭੁਜ ਖਾਨਿ ਬਹੁਰ ਰਚਦੀਨੀ.” (ਚੌਪਾਈ) 3. ਗਿਜਾ. ਭੋਜਨ. ਆਹਾਰ. “ਜੈਸੀ ਲਸਨ ਕੀ ਖਾਨਿ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|