Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰiḋʰolaṛaa. ਜੁਲਾ, ਕਾਲੇ ਰੰਗ ਦਾ ਚੋਲਾ ਜੋ ਹਾਕਮ ਸਾਹਮਣੇ ਸ਼ਿਕਾਇਤ ਲੈ ਕੇ ਜਾਣ ਸਮੇਂ ਪਾਇਆ ਜਾਂਦਾ ਸੀ। black coat which is worn which one goes to the king for presenting his complaint. ਉਦਾਹਰਨ: ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥ Raga Gaurhee 4, Vaar 12, Salok, 4, 1:1 (P: 306).
|
SGGS Gurmukhi-English Dictionary |
black coat which is worn which one goes to the king for presenting his complaint.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਖਿੰਧਰਾ, ਖਿੰਧੜਾ, ਖਿੰਧੋਲਾ, ਖਿੰਧੋਲੀ) ਦੇਖੋ- ਖਿੰਥੜ ਅਤੇ ਖਿੰਥਾ. “ਸੁਨ ਦੋਨਹੁ ਖਿੰਧਰੇ ਤਨ ਧਾਰੇ.” (ਗੁਪ੍ਰਸੂ) “ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ.” (ਮਃ ੪ ਵਾਰ ਗਉ ੧) ਪ੍ਰਾਚੀਨ ਗ੍ਯਾਨੀ ਦਸਦੇ ਹਨ ਕਿ ਮੁਗ਼ਲਰਾਜ ਸਮੇਂ ਸਿਆਹ ਰੰਗ ਦੇ ਚੋਲੇ ਪਿੰਡਾਂ ਵਿੱਚ ਪੰਚਾਇਤੀ ਧਰਮਸਾਲ ਵਿੱਚ ਰੱਖੇ ਹੁੰਦੇ ਸਨ. ਜੋ ਹਾਕਮ ਪਾਸ ਕਿਸੇ ਤਰ੍ਹਾਂ ਦੀ ਸ਼ਕਾਇਤ ਕਰਨਾ ਚਾਹੁੰਦਾ, ਉਹ ਚੋਲਾ ਪਹਿਨਕੇ ਜਾਂਦਾ, ਜਿਸ ਤੋਂ ਹਾਕਿਮ ਉਸ ਦੇ ਲਿਬਾਸ ਤੋਂ ਹੀ ਭਾਵ ਸਮਝਲੈਂਦਾ. ਇਹ ਬਹੁਤਿਆਂ ਕਰਕੇ ਵਰਤੇ ਜਾਣ ਕਾਰਣ ਮੈਲੇ ਅਤੇ ਜੂੰਆਂ ਨਾਲ ਭਰੇ ਹੋਇਆ ਕਰਦੇ ਸਨ. ਇਸ ਤੁੱਕ ਵਿੱਚ ਇਹ ਪ੍ਰਸੰਗ ਹੈ ਕਿ ਵਿਮੁਖ (ਬੇਮੁਖ) ਮਰਵਾਹੇ ਖਤ੍ਰੀਆਂ ਨੇ ਗੁਰੂ ਅਮਰਦਾਸ ਜੀ ਦੀ ਬਾਦਸ਼ਾਹ ਪਾਸ ਸ਼ਕਾਇਤ ਕਰਾਉਣ ਲਈ ਵਿਮੁਖ ਤਪੇ ਫਕੀਰ ਦੇ ਗਲੇ ਖਿੰਧੋਲਾ ਪਵਾਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|